ਬਠਿੰਡਾ ’ਚ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ 5 ਲੱਖ ਦੀ ਨਕਦੀ ਖੋਹੀ

Tuesday, Sep 03, 2024 - 12:58 PM (IST)

ਬਠਿੰਡਾ ’ਚ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ 5 ਲੱਖ ਦੀ ਨਕਦੀ ਖੋਹੀ

ਬਠਿੰਡਾ (ਸੁਖਵਿੰਦਰ) : ਜੋਧਪੁਰ ਰੋਮਾਣਾ-ਜੱਸੀ ਪੌ ਵਾਲੀ ਰੋਡ ’ਤੇ ਅਣਪਛਾਤੇ ਵਿਅਕਤੀ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਵਿਚ ਕਰੀਬ 5 ਲੱਖ ਰੁਪਏ ਨਕਦੀ ਮੌਜੂਦ ਸੀ। ਘਟਨਾ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਉਹ ਜੋਧਪੁਰ ਰੋਮਾਣਾ ਸਥਿਤ ਪੈਟਰੋਲ ਪੰਪ ਤੋਂ ਮੋਟਰਸਾਈਕਲ ਰਾਹੀਂ 5 ਲੱਖ ਨਕਦੀ ਲੈ ਕੇ ਜੱਸੀ ਪੌ ਵਾਲੀ ਸਥਿਤ ਪੈਟਰੋਲ ਪੰਪ ’ਤੇ ਜਾ ਰਿਹਾ ਸੀ, ਜਿੱਥੋਂ ਨਕਦੀ ਬੈਂਕ ਵਿਚ ਜਮ੍ਹਾਂ ਕਰਵਾਈ ਜਾਂਦੀ ਹੈ। ਜਦੋਂ ਉਹ ਜੋਧਪੁਰ-ਜੱਸੀ ਪੌ ਵਾਲੀ ਰੋਡ ’ਤੇ ਬਣੇ ਫਾਟਕ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਕੁੱਝ ਵਿਅਕਤੀ ਝਾੜੀਆਂ ’ਚੋਂ ਨਿਕਲੇ ਅਤੇ ਉਸ ਨੂੰ ਘੇਰ ਕੇ ਉਸ ਕੋਲੋਂ ਕੈਸ ਵਾਲਾ ਬੈਗ ਖੋਹ ਲਿਆ।

ਇਸ ਤੋਂ ਬਾਅਦ ਕੁਝ ਵਿਅਕਤੀ ਪਿੱਛਿਓਂ ਆਏ ਅਤੇ ਉਸ ’ਤੇ ਪਾਈਪ ਨਾਲ ਹਮਲਾ ਕਰ ਦਿੱਤਾ ਤੇ ਉਸਦਾ ਮੋਟਰਸਾਈਕਲ ਵੀ ਭੰਨ ਦਿੱਤਾ। ਜਦੋਂ ਉਹ ਫਿਰ ਉਸ ’ਤੇ ਹਮਲਾ ਕਰਨ ਲੱਗੇ ਤਾਂ ਉਹ ਮੌਕੇ ਤੋਂ ਖੇਤਾਂ ਵੱਲ ਭੱਜ ਗਿਆ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 


author

Babita

Content Editor

Related News