ਸੱਪ ਦੇ ਡੰਗਣ ਕਾਰਨ 18 ਸਾਲਾ ਕੁੜੀ ਦੀ ਮੌਤ, ਫਰਿੱਜ ''ਚੋਂ ਕੱਢ ਰਹੀ ਸੀ ਪਾਣੀ ਦੀ ਬੋਤਲ

Monday, Sep 02, 2024 - 10:16 AM (IST)

ਸੱਪ ਦੇ ਡੰਗਣ ਕਾਰਨ 18 ਸਾਲਾ ਕੁੜੀ ਦੀ ਮੌਤ, ਫਰਿੱਜ ''ਚੋਂ ਕੱਢ ਰਹੀ ਸੀ ਪਾਣੀ ਦੀ ਬੋਤਲ

ਬਰੇਟਾ (ਬਾਂਸਲ) : ਪਿੰਡ ਖੱਤਰੀ ਵਾਲਾ ਵਿਖੇ ਇਕ 18 ਸਾਲ ਦੀ ਕੁੜੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੋਤੀ ਕੌਰ (18) ਸਾਲ ਬੀਤੀ ਸ਼ਨੀਵਾਰ ਦੀ ਰਾਤ 8 ਵਜੇ ਦੇ ਕਰੀਬ ਰੋਟੀ ਖਾਣ ਦੇ ਲਈ ਰਸੋਈ ’ਚ ਪਏ ਫਰਿੱਜ ’ਚੋਂ ਪਾਣੀ ਦੀ ਬੋਤਲ ਕੱਢ ਰਹੀ ਸੀ।

ਉਸ ਨੂੰ ਫਰਿੱਜ ਦੇ ਨਜ਼ਦੀਕ ਬੈਠੇ ਸੱਪ ਨੇ ਡੰਗ ਮਾਰ ਦਿੱਤਾ। ਜੋਤੀ ਕੌਰ ਨੂੰ ਇਲਾਜ ਦੇ ਲਈ ਬੁਢਲਾਡਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾ ਬੀ. ਏ. ਕਲਾਸ ਦੀ ਵਿਦਿਆਰਥਣ ਸੀ। ਮ੍ਰਿਤਕਾ ਆਪਣੇ ਪਿੱਛੇ ਮਾਂ-ਪਿਓ ਤੋਂ ਇਲਾਵਾ ਇਕ ਭੈਣ ਅਤੇ ਇਕ ਭਰਾ ਛੱਡ ਗਈ ਹੈ।
 


author

Babita

Content Editor

Related News