ਮਿਲ ਕੇ ਹਥਿਆਰਾਂ ਦੀ ਨੋਕ ''ਤੇ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ, ਇੰਝ ਖੁੱਲ੍ਹਿਆ ਲੁਟੇਰੇ ਭੈਣ-ਭਰਾ ਦਾ ਭੇਤ
Sunday, Sep 01, 2024 - 05:14 AM (IST)
ਜਲੰਧਰ (ਮਾਹੀ)- ਥਾਣਾ ਮਕਸੂਦਾਂ ਦੀ ਪੁਲਸ ਨੇ ਇਲਾਕੇ ’ਚ ਲੁੱਟਾਂ-ਖੋਹਾਂ ਕਰਨ ਵਾਲੇ ਭੈਣ-ਭਰਾ ਨੂੰ ਚੋਰੀ ਦੇ ਮੋਟਰਸਾਈਕਲ, ਮੋਬਾਈਲ ਫੋਨ ਤੇ ਤੇਜ਼ਧਾਰ ਦਾਤਰ ਸਣੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ.ਐੱਚ.ਓ. ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ਬੁਲੰਦਪੁਰ, ਨੂਰਪੁਰ, ਰਾਓਵਾਲੀ ਤੇ ਆਸ-ਪਾਸ ਦੇ ਪਿੰਡਾਂ ’ਚ ਲੁੱਟਾਂ ਤੇ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਸਬੰਧੀ ਮਕਸੂਦਾਂ ਪੁਲਸ ਨੇ ਸਪੈਸ਼ਲ ਨਾਕਾਬੰਦੀ ਤੇ ਇਲਾਕੇ ’ਚ ਗਸ਼ਤ ਵਧਾਈ ਸੀ।
ਉਨ੍ਹਾਂ ਦੱਸਿਆ ਕਿ ਮਕਸੂਦਾਂ ਪੁਲਸ ਨੇ ਅੱਡਾ ਨੂਰਪੁਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਕੰਟਰੋਲ ਰੂਮ ’ਤੇ ਕੰਪਲੇਟ ਮਿਲੀ ਕੀ ਭੂਤ ਕਾਲੋਨੀ ’ਚ ਅਜੇ ਕੁਮਾਰ ਪੁੱਤਰ ਕਰਤਾਰ ਚੰਦ ਵਾਸੀ ਢਿੱਲੋਂ ਕਾਲੋਨੀ ਨੰਗਲ ਸਲੇਮਪੁਰ ਤੋਂ ਲੁਟੇਰੇ ਤੇਜ਼ਧਾਰ ਦਾਤਰ ਦੀ ਨੋਕ ’ਤੇ ਮੋਟਰਸਾਈਕਲ ਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਹਨ। ਉਪਰੰਤ ਤੁਰੰਤ ਪੁਲਸ ਨੇ ਕੋਟਲਾ ਰੋਡ ਵਿਖੇ ਨਾਕਾਬੰਦੀ ਕੀਤੀ, ਜਿਸ ਦੌਰਾਨ ਉਹ ਦੋਵੇਂ ਵਿਅਕਤੀ ਪਿੰਡ ਨੂਰਪੁਰ ਵੱਲੋਂ ਕੋਟਲਾ ਰੋਡ ਵੱਲ ਆ ਰਹੇ ਸਨ, ਜੋ ਕਿ ਨਾਕਾਬੰਦੀ ਨੂੰ ਦੇਖ ਕੇ ਪੁੱਛੇ ਮੁੜਨ ਲੱਗੇ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'
ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਕਾਬੂ ਕੀਤਾ। ਕਾਬੂ ਕੀਤੇ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਰਾਸਤਗੋ ਥਾਣਾ ਭੋਗਪੁਰ ਹਾਲ ਵਾਸੀ ਭੂਤ ਕਾਲੋਨੀ ਤੇ ਪਿੱਛੇ ਬੈਠੀ ਲੜਕੀ ਦੀ ਪਛਾਣ, ਜੋ ਕਿ ਲੜਕੇ ਦੇ ਪਹਿਰਾਵੇ ’ਚ ਸੀ ਤੇ ਸਿਰ ’ਤੇ ਪਰਨਾ ਬੰਨਿਆ ਹੋਇਆ ਸੀ, ਦੀ ਪਛਾਣ ਸ਼ਾਲੂ ਪਤਨੀ ਹੈਪੀ ਪੁੱਤਰ ਭੱਟੀ ਵਾਸੀ ਕ੍ਰਿਸ਼ਨਾ ਨਗਰ ਖੰਨਾ ਹਾਲ ਵਾਸੀ ਭੂਤ ਕਾਲੋਨੀ ਵਜੋਂ ਹੋਈ ਹੈ।
ਇਨ੍ਹਾਂ ਕੋਲੋਂ ਇਕ ਮੋਬਾਈਲ ਤੇ ਤੇਜ਼ਧਾਰ ਦਾਤਰ ਬਰਾਮਦ ਹੋਇਆ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਲੁਟੇਰੇ ਆਪਸ ’ਚ ਭੈਣ-ਭਰਾ ਹਨ। ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e