ਸਪੀਕਰ ਸੰਧਵਾਂ ਨੇ ਸਤਲੁਜ ਦਰਿਆ ’ਤੇ ਪੈਂਦੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਰਾਸ਼ੀ ਦਿੱਤੀ

Thursday, Aug 29, 2024 - 08:44 PM (IST)

ਸਪੀਕਰ ਸੰਧਵਾਂ ਨੇ ਸਤਲੁਜ ਦਰਿਆ ’ਤੇ ਪੈਂਦੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਰਾਸ਼ੀ ਦਿੱਤੀ

ਚੰਡੀਗੜ੍ਹ (ਅੰਕੁਰ) : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਤਲੁਜ ਦਰਿਆ ’ਤੇ ਪੈਂਦੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਰਾਸ਼ੀ ਦੇ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਹੈ। 

ਇਹ ਵੀ ਪੜ੍ਹੋ- ਕੜਾਹੇ 'ਚ ਡਿੱਗਣ ਕਾਰਨ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੱਡਾ ਫ਼ੈਸਲਾ, ਹੁਣ ਨਹੀਂ ਹੋਣਗੇ ਹਾਦਸੇ

ਬੀਤੇ ਸਾਲ ਜੁਲਾਈ ਮਹੀਨੇ ’ਚ ਇਸ ਥਾਂ ’ਤੇ ਲਗਭੱਗ 1000 ਫੁੱਟ ਚੌੜਾ ਪਾੜ ਪੈ ਗਿਆ ਸੀ, ਜਿਸ ਨਾਲ 30-35 ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਤੇ ਲੋਕ ਪ੍ਰਭਾਵਿਤ ਹੋਏ ਸਨ। ਉਸ ਸਮੇਂ ਸੰਤ ਸੀਚੇਵਾਲ ਦੀ ਸਰਪ੍ਰਸਤੀ ’ਚ ਸੰਗਤ ਨੇ ਕਾਰ ਸੇਵਾ ਕਰ ਕੇ ਇਸ ਬੰਨ੍ਹ ਨੂੰ ਪੂਰ ਲਿਆ ਸੀ।

ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਤਾਜ਼ੇ ਹਾਲਾਤ ਅਨੁਸਾਰ ਇਹ ਬੰਨ੍ਹ ਕਮਜ਼ੋਰ ਹੋ ਚੁੱਕਾ ਸੀ, ਜਿਸ ਦੀ ਮੁੜ ਮੁਰੰਮਤ ਦੀ ਲੋੜ ਸੀ। ਹੁਣ ਦੁਬਾਰਾ ਸੰਤ ਸੀਚੇਵਾਲ ਤੇ ਸੰਗਤ ਵੱਲੋਂ ਧੁੱਸੀ ਬੰਨ ਅਤੇ ਧੱਕਾ ਬਸਤੀ ਵਿਖੇ ਮਿੱਟੀ ਪਾਉਣ ਦਾ ਕੰਮ ਆਰੰਭਿਆ ਗਿਆ ਹੈ ਤਾਂ ਜੋ 30-35 ਪਿੰਡਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਸਪੀਕਰ ਸੰਧਵਾਂ ਨੇ ਇਸ ਕਾਰਜ ਲਈ ਟਰੈਕਟਰਾਂ ਆਦਿ ’ਚ ਤੇਲ ਆਦਿ ਪਾਉਣ ਹਿੱਤ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News