ਰੀਡਰ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ ਮਾਂ-ਪੁੱਤ ਨੇ ਠੱਗੇ 6 ਲੱਖ

Thursday, Sep 05, 2024 - 11:56 AM (IST)

ਚੰਡੀਗੜ੍ਹ (ਨਵਿੰਦਰ) : ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਐੱਸ. ਡੀ. ਐੱਮ. ਦੇ ਰੀਡਰ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ ਇਕ ਵਿਅਕਤੀ ਨਾਲ 6 ਲੱਖ ਰੁਪਏ ਦੀ ਠੱਗੀ ਹੋ ਗਈ। ਧਨਾਸ ਵਾਸੀ ਸੰਨੀ ਕੁਮਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਜ਼ੀਰਕਪੁਰ ਦੇ ਮੋਤੀਆ ਸੁਸਾਇਟੀ ਵਾਸੀ ਵੀਸ਼ੂ ਭਾਵਤੀ ਤੇ ਸਾਗਰ ਵਰਮਾ ਉਰਫ਼ ਲੱਕੀ ਰੰਧਾਵਾ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਸੈਕਟਰ-31 ਥਾਣਾ ’ਚ ਮਾਮਲਾ ਦਰਜ ਕੀਤਾ। ਸੰਨੀ ਕੁਮਾਰ ਨੇ ਦੱਸਿਆ ਕਿ ਨੌਕਰੀ ਲਈ ਵੀਸ਼ੂ ਭਾਵਤੀ ਅਤੇ ਉਨ੍ਹਾਂ ਦੇ ਪੁੱਤਰ ਸਾਗਰ ਵਰਮਾ ਨਾਲ ਗੱਲਬਾਤ ਕੀਤੀ ਸੀ।

ਮਾਂ ਅਤੇ ਪੁੱਤ ਨੇ ਕਿਹਾ ਕਿ ਉਨ੍ਹਾਂ ਦੀ ਹਾਈਕੋਰਟ ’ਚ ਜਾਣ-ਪਛਾਣ ਹੈ। ਇਸ ਲਈ ਉਹ ਐੱਸ. ਡੀ. ਐੱਮ. ਦੇ ਰੀਡਰ ਦੀ ਨੌਕਰੀ ਦਿਵਾ ਦੇਣਗੇ। ਇਸ ਤੋਂ ਬਾਅਦ ਦੋਹਾਂ ਨੇ 6 ਲੱਖ ਰੁਪਏ ਲੈਣ ਲਈ ਉਸ ਨੂੰ ਸੈਕਟਰ-31 ਦੀ ਮਾਰਕਿਟ ’ਚ ਬੁਲਾਇਆ। ਉਸ ਨੇ ਤਿੰਨ ਲੱਖ ਰੁਪਏ ਮੌਕੇ ’ਤੇ ਦਿੱਤੇ ਅਤੇ ਬਾਕੀ ਪੈਸੇ ਆਨਲਾਈਨ ਟਰਾਂਸਫਰ ਕਰ ਦਿੱਤੇ। ਬਾਅਦ ’ਚ ਮੁਲਜ਼ਮ ਨੌਕਰੀ ਲਗਵਾਉਣ ਨੂੰ ਲੈ ਕੇ ਬਹਾਨੇ ਬਣਾਉਣ ਲੱਗੇ। ਜਦੋਂ ਪੈਸੇ ਵਾਪਸ ਮੰਗੇ ਤਾਂ ਦੇਣ ਤੋਂ ਇਨਕਾਰ ਕਰ ਦਿੱਤਾ।
 


Babita

Content Editor

Related News