ਲੁਟੇਰਿਆਂ ਨੇ Flipkart ਦਫ਼ਤਰ ਦੇ ਜਿੰਦੇ ਤੋੜ ਕੇ ਲੁੱਟੀ ਲੱਖਾਂ ਦੀ ਨਕਦੀ ਤੇ ਸਾਮਾਨ, ਕੈਮਰੇ ਤੇ DVR ਵੀ ਨਾ ਛੱਡੇ

Tuesday, Aug 27, 2024 - 11:03 PM (IST)

ਲੁਟੇਰਿਆਂ ਨੇ Flipkart ਦਫ਼ਤਰ ਦੇ ਜਿੰਦੇ ਤੋੜ ਕੇ ਲੁੱਟੀ ਲੱਖਾਂ ਦੀ ਨਕਦੀ ਤੇ ਸਾਮਾਨ, ਕੈਮਰੇ ਤੇ DVR ਵੀ ਨਾ ਛੱਡੇ

ਭਵਾਨੀਗੜ੍ਹ (ਵਿਕਾਸ ਮਿੱਤਲ)- ਇਲਾਕੇ 'ਚ ਚੋਰਾਂ ਨੇ ਲੋਕਾਂ ਦੀ ਨੱਕ ਵਿੱਚ ਦਮ ਕੀਤਾ ਹੋਇਆ ਹੈ, ਉੱਥੇ ਹੀ ਪੁਲਸ ਪ੍ਰਸ਼ਾਸਨ ਚੋਰਾਂ ਤੱਕ ਪਹੁੰਚਣ 'ਚ ਨਾਕਾਮ ਸਾਬਤ ਹੋ ਰਿਹਾ ਹੈ, ਇਸ ਕਰਕੇ ਚੋਰਾਂ ਦੇ ਹੌੰਸਲੇ ਬੁਲੰਦ ਜਾਪਦੇ ਹਨ। ਪਿਛਲੀ ਰਾਤ ਵੀ ਅਣਪਛਾਤੇ ਚੋਰਾਂ ਨੇ ਇੱਥੇ ਨਾਭਾ ਕੈਂਚੀਆਂ ਵਿਖੇ ਸਥਿਤ ਫਲਿੱਪਕਾਰਟ ਕੰਪਨੀ ਦੇ ਦਫ਼ਤਰ ਦੇ ਜਿੰਦੇ ਤੋੜ ਕੇ ਉਥੋਂ ਕਰੀਬ ਡੇਢ ਲੱਖ ਰੁਪਏ ਦੀ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ।

PunjabKesari

ਇਸ ਸਬੰਧੀ ਕਿਰਨ ਪਾਲ ਸਿੰਘ ਵਾਸੀ ਪਾਤੜਾ ਨੇ ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਫਲਿੱਪਕਾਰਟ ਭਵਾਨੀਗੜ੍ਹ ਦੇ ਦਫ਼ਤਰ ਵਿੱਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ ਤੇ ਕੰਪਨੀ ਦਾ ਲੈਣਦੇਣ ਵੀ ਉਹ ਖ਼ੁਦ ਕਰਦਾ ਹੈ। ਕਿਰਨ ਪਾਲ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਲੰਘੀ 25 ਅਗਸਤ ਨੂੰ ਸ਼ਾਮ ਕਰੀਬ 7 ਵਜੇ ਦਫ਼ਤਰ ਬੰਦ ਕਰ ਕੇ ਚਲਾ ਗਿਆ ਸੀ। 

PunjabKesari

ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''

ਅਗਲੀ ਸਵੇਰ ਜਦੋਂ ਉਸ ਦਾ ਡਿਲੀਵਰੀ ਬੁਆਏ ਜੁਝਾਰ ਸਿੰਘ ਕੰਮ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦਫ਼ਤਰ ਦੇ ਤਾਲੇ ਟੁੱਟੇ ਹੋਏ ਸਨ ਤੇ ਦਫ਼ਤਰ ਅੰਦਰ ਪਿਆ ਸਾਮਾਨ ਖਿਲਰਿਆ ਪਿਆ ਸੀ। ਇਸ ਘਟਨਾ ਸਬੰਧੀ ਜਾਣਕਾਰੀ ਜੁਝਾਰ ਸਿੰਘ ਵੱਲੋਂ ਉਸ ਨੂੰ ਦਿੱਤੀ ਗਈ ਤੇ ਜਦੋਂ ਉਹ ਪਾਤੜਾ ਤੋਂ ਭਵਾਨੀਗੜ੍ਹ ਪਹੁੰਚਿਆ ਤਾਂ ਉਸ ਨੇ ਮੌਕੇ 'ਤੇ ਦੇਖਿਆ ਕਿ ਦਫ਼ਤਰ ਦੀ ਸੇਫ ਦਾ ਜਿੰਦਾ ਟੁੱਟਿਆ ਹੋਇਆ ਸੀ ਤੇ ਸੇਫ 'ਚ ਪਏ 1 ਲੱਖ 43 ਹਜ਼ਾਰ 837 ਰੁਪਏ ਗਾਇਬ ਸਨ। 

PunjabKesari

ਕਿਰਨ ਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਸੇਫ਼ ਵਿੱਚ ਰੱਖੇ ਉਕਤ ਪੈਸੇ ਅਤੇ ਦਫ਼ਤਰ ਵਿੱਚ ਲੱਗੇ ਕੈਮਰੇ ਤੇ ਡੀ.ਵੀ.ਆਰ. ਵੀ ਚੋਰੀ ਕਰ ਲਏ। ਕਿਰਨ ਪਾਲ ਨੇ ਦੱਸਿਆ ਕਿ ਚੋਰੀ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਓਧਰ, ਭਵਾਨੀਗੜ੍ਹ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News