ਕਿਰਚ ਦੀ ਨੋਕ ''ਤੇ ਮੋਬਾਈਲ ਫ਼ੋਨ ਤੇ ਚਾਂਦੀ ਦੀ ਚੇਨ ਖੋਹ ਕੇ ਫਰਾਰ
Saturday, Aug 31, 2024 - 04:36 PM (IST)

ਭਵਾਨੀਗੜ੍ਹ (ਕਾਂਸਲ): ਪਿੰਡ ਘਰਾਚੋਂ ਤੋਂ ਸੰਗਰੂਰ ਨੂੰ ਜਾਂਦੀ ਸੜਕ ਉੱਪਰ ਬੀਤੇ ਦਿਨੀਂ ਦੋ ਲੁਟੇਰੇ ਇਕ ਮੋਟਰਸਾਈਕਲ ਸਵਾਰ ਨੂੰ ਘੇਰ ਕੇ ਕਿਰਚਨੁਮਾ ਹਥਿਆਰ ਦੀ ਨੋਕ ਉੱਪਰ ਮੋਬਾਇਲ ਫ਼ੋਨ 'ਤੇ ਚਾਂਦੀ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਘਵ ਕੁਮਾਰ ਜੋਸ਼ੀ ਪੁੱਤਰ ਜਤਿੰਦਰ ਕੁਮਾਰ ਜੋਸ਼ੀ ਵਾਸੀ ਚਾਂਦ ਪੱਤੀ ਘਰਾਚੋਂ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੀ 28 ਅਗਸਤ ਨੂੰ ਉਹ ਆਪਣੀ ਭੈਣ ਨੂੰ ਲੈਣ ਲਈ ਆਪਣੇ ਮੋਟਰਸਾਈਕਲ ਰਾਹੀ ਸੰਗਰੂਰ ਨੂੰ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਬੱਚੀ ਵੱਲੋਂ ਦਿੱਤੀ ਚਿੱਠੀ ਪੜ੍ਹ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਪੰਜਾਬ-ਹਿਮਾਚਲ ਪੁਲਸ ਨੇ ਤੁਰੰਤ ਲਿਆ ਐਕਸ਼ਨ
ਇਸ ਦੌਰਾਨ ਪਿੰਡ ਘਰਾਚੋਂ ਤੋਂ ਸੰਗਰੂਰ ਨੂੰ ਜਾਂਦੀ ਸੜਕ ਉੱਪਰ ਪੁਲ਼ ਸੂਆ ਖੁਰਾਣੀ ਲੰਘਣ ’ਤੇ ਇਕ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਅਣਪਛਾਤਿਆਂ ਨੇ ਉਸ ਨੂੰ ਘੇਰ ਲਿਆ ਤੇ ਕਿਰਚਨੁਮਾ ਹਥਿਆਰ ਦੀ ਨੋਕ ਉੱਪਰ ਉਸ ਦਾ ਮੋਬਾਇਲ ਫੋਨ ਤੇ ਗਲੇ ’ਚ ਪਾਈ ਚਾਂਦੀ ਦੀ ਚੇਨ ਖੋਹ ਕੇ ਸੰਗਰੂਰ ਸਾਈਡ ਵੱਲ ਨੂੰ ਫਰਾਰ ਹੋ ਗਏ। ਪੁਲਸ ਨੇ ਰਾਘਵ ਜੋਸ਼ੀ ਦੀ ਸ਼ਿਕਾਇਤ ਉੱਪਰ ਦੋ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8