ਭਾਰਤ ਦਾ ਵਿਦੇਸ਼ ਵਪਾਰ 2030 ਤੱਕ 1200 ਅਰਬ ਡਾਲਰ ਵਧ ਸਕਦੈ : GTRI ਰਿਪੋਰਟ

09/25/2023 6:25:20 PM

ਨਵੀਂ ਦਿੱਲੀ (ਭਾਸ਼ਾ) – ਬੰਦਰਗਾਰ ਅਤੇ ਕਸਟਮ ਸੰਚਾਲਨ ਨੂੰ ਸੁਚਾਰੂ ਬਣਾਉਣ ਅਤੇ ਰਾਸ਼ਟਰੀ ਵਪਾਰ ਨੈੱਟਵਰਕ ਦੀ ਸਥਾਪਨਾ ਵਰਗੇ ਉਪਾਅ ਨਾਲ ਭਾਰਤੀ ਕੰਪਨੀਆਂ ਨੂੰ ਗਲੋਬਲ ਪ੍ਰਾਈਸ ਚੇਨ ਨਾਲ ਜੁੜਨ ’ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਦੇਸ਼ 2030 ਤੱਕ ਵਿਦੇਸ਼ ਵਪਾਰ ’ਚ 1200 ਅਰਬ ਅਮਰੀਕਾ ਡਾਲਰ ਦਾ ਵਾਧਾ ਕਰ ਸਕਦਾ ਹੈ। ਗਲੋਬਲ ਟਰੇਡ ਰਿਸਰਚ ਇਨੀਸ਼ਿਏਟਿਵ (ਜੀ. ਟੀ. ਆਰ. ਆਈ.) ਨੇ ਆਪਣੀ ਰਿਪੋਰਟ ਵਿਚ ਇਹ ਗੱਲ ਕਹੀ। ਜੀ. ਟੀ. ਆਰ. ਆਈ. ਨੇ ਕਿਹਾ ਕਿ ਇਸ ਸਮੇਂ ਵੱਖ-ਵੱਖ ਜੀ. ਵੀ. ਸੀ.-ਸਬੰਧਤ ਉਤਪਾਦ ਸ਼੍ਰੇਣੀਆਂ ਵਿੱਚ ਲੋੜੀਂਦੀ ਨਿਰਮਾਣ ਸਮਰੱਥਾ ਹੋਣ ਦੇ ਬਾਵਜੂਦ ਗਲੋਬਲ ਪ੍ਰਾਈਸ ਚੇਨ (ਜੀ. ਵੀ. ਸੀ.) ਵਿੱਚ ਭਾਰਤ ਦੀ ਸੀਮਤ ਭਾਈਵਾਲੀ ਕਰ ਕੇ ਦੇਸ਼ ਦੀ ਐਕਸਪੋਰਟ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਜੀ. ਵੀ. ਸੀ. ਵਿਚ ਭਾਰਤੀ ਕੰਪਨੀਆਂ ਦਾ ਏਕੀਕਰਨ ਜ਼ਰੂਰੀ ਹੈ, ਕਿਉਂਕਿ ਲਗਭਗ 70 ਫ਼ੀਸਦੀ ਗਲੋਬਲ ਵਪਾਰ ਇਨ੍ਹਾਂ ਚੇਨ ਦੇ ਅੰਦਰ ਸੰਚਾਲਿਤ ਹੁੰਦਾ ਹੈ। ਇਸ ਵਿੱਚ ਇਲੈਕਟ੍ਰਾਨਿਕਸ ਅਤੇ ਮਸ਼ੀਨਰੀ ਤੋਂ ਲੈ ਕੇ ਫਾਰਮਾਸਿਊਟੀਕਲ ਅਤੇ ਅਪੈਰੇਲ ਤੱਕ ਉਤਪਾਦਾਂ ਦੀ ਇਕ ਵਿਸਤ੍ਰਿਤ ਚੇਨ ਸ਼ਾਮਲ ਹੈ। ਜੀ. ਟੀ. ਆਰ. ਆਈ. ਦੇ ਸਹਿ-ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ ਦੇ ਕਮਜ਼ੋਰ ਜੀ. ਵੀ. ਸੀ. ਏਕੀਕਰਨ ਲਈ ਖ਼ਰਾਬ ਵਪਾਰ ਬੁਨਿਆਦੀ ਢਾਂਚੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਇਸ ਨਾਲ ਬੰਦਰਗਾਹਾਂ ਅਤੇ ਕਸਟਮ ਨੂੰ ਲੈ ਕੇ ਦੇਰੀ ਹੁੰਦੀ ਹੈ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਉਨ੍ਹਾਂ ਨੇ ਕਿਹਾ ਕਿ ਚੀਨ, ਜਾਪਾਨ, ਦੱਖਣੀ ਕੋਰੀਆ, ਥਾਈਲੈਂਡ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਨੇ ਗੁਣਵੱਤਾਪੂਰਨ ਵਪਾਰ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਦੇ ਜੀ. ਵੀ. ਸੀ. ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਜੀ. ਟੀ. ਆਰ. ਆਈ. ਰਿਪੋਰਟ ਵਿੱਚ ਸਰਕਾਰ ਲਈ ਛੇ ਕਾਰਜ ਬਿੰਦੂਆਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਨ੍ਹਾਂ ਸਿਫਾਰਿਸ਼ਾਂ ਵਿਚ ਬੰਦਰਗਾਰ ਅਤੇ ਕਸਟਮ ਡਿਊਟੀ ਪ੍ਰਕਿਰਿਆਵਾਂ ਨੂੰ ਆਟੋਮੈਟਿਕ ਕਰਨਾ, 99 ਫ਼ੀਸਦੀ ਐਕਸਪੋਰਟ ਲਈ ਗ੍ਰੀਨ ਚੈਨਲ ਮਨਜ਼ੂਰੀ, ਭਾਰਤ ਦੇ ਐਕਸਪੋਰਟ ਵਿੱਚ 85 ਫ਼ੀਸਦੀ ਯੋਗਦਾਨ ਦੇਣ ਵਾਲੇ ਚੋਟੀ ਦੇ 10,000 ਐਕਸਪੋਰਟਰਾਂ ਦਾ ਵਿਸ਼ਲੇਸ਼ਣ, ਜਹਾਜ਼ ਨੂੰ ਖਾਲੀ ਕਰਨ ਵਿੱਚ ਲੱਗਣ ਵਾਲੇ ਸਮੇਂ ਲਈ ਗਲੋਬਲ ਸਰਬੋਤਮ ਪ੍ਰਥਾਵਾਂ ਦੀ ਪਾਲਣਾ ਕਰਨਾ, ਕਤਾਰ ’ਚ ਕਮੀ ਲਿਆਉਣਾ ਅਤੇ ਬੁਨਿਆਦੀ ਢਾਂਚੇ ਦੀ ਬਿਹਤਰ ਵਰਤੋਂ ਸ਼ਾਮਲ ਹਨ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News