ਅੱਜ ਤੋਂ ਬਦਲਿਆ ਗੈਸ ਸਿਲੰਡਰ ਬੁਕਿੰਗ ਦਾ ਨੰਬਰ, ਹੁਣ ਇਸ ਨੰਬਰ ''ਤੇ ਕਰਨਾ ਹੋਵੇਗਾ ਫੋਨ
Sunday, Nov 01, 2020 - 11:30 AM (IST)
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀ Indane ਨੇ ਅੱਜ ਤੋਂ ਆਪਣਾ ਐਲ.ਪੀ.ਜੀ ਗੈਸ ਸਿਲੰਡਰ ਬੁਕਿੰਗ ਨੰਬਰ ਬਦਲ ਦਿੱਤਾ ਹੈ। ਯਾਨੀ ਕਿ ਹੁਣ ਤੁਸੀਂ ਪੁਰਾਣੇ ਨੰਬਰ ਤੋਂ ਗੈਸ ਸਿਲੰਡਰ ਦੀ ਬੁਕਿੰਗ ਨਹੀਂ ਕਰਵਾ ਸਕੋਗੇ। ਕੰਪਨੀ ਨੇ ਗਾਹਕਾਂ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਗੈਸ ਦੀ ਬੁਕਿੰਗ ਲਈ ਇਕ ਨਵਾਂ ਨੰਬਰ ਭੇਜਿਆ ਹੈ। ਇਸ ਨੰਬਰ ਜ਼ਰੀਏ ਤੁਸੀਂ ਗੈਸ ਰੀਫਿੱਲ ਲਈ ਸਿਲੰਡਰ ਬੁੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ: ਇਕ ਸਾਲ ਦੀ ਗੱਲਬਾਤ ਮਗਰੋਂ ਪੱਕੀ ਹੋਈ ਡੀਲ, ਮੁਕੇਸ਼ ਅੰਬਾਨੀ ਨੂੰ ਮਿਲੇਗਾ 1 ਅਰਬ ਡਾਲਰ ਦਾ ਚੈੱਕ
ਇੰਡੀਅਨ ਆਇਲ ਕੰਪਨੀ ਵਲੋਂ ਜਾਰੀ ਇਸ ਨੰਬਰ ਦੀ ਵਰਤੋਂ Indane ਦੇ ਦੇਸ਼ ਭਰ ਦੇ ਉਪਭੋਗਤਾ ਆਈ.ਵੀ.ਆਰ. ਜਾਂ ਐਸ.ਐਮ.ਐਸ. ਜ਼ਰੀਏ ਗੈਸ ਬੁਕਿੰਗ ਕਰਵਾ ਸਕਦੇ ਹਨ। ਇੰਡੀਅਨ ਆਇਲ ਨੇ ਦੱਸਿਆ ਕਿ ਪਹਿਲਾਂ ਐਲ.ਪੀ.ਜੀ. ਦੀ ਬੁਕਿੰਗ ਲਈ ਦੇਸ਼ ਦੇ ਵੱਖ-ਵੱਖ ਸਰਕਲਾਂ ਲਈ ਵੱਖਰੇ ਮੋਬਾਈਲ ਨੰਬਰ ਸਨ। ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਸਾਰੇ ਸਰਕਲਾਂ ਲਈ ਇਕੋ ਨੰਬਰ ਜਾਰੀ ਕੀਤਾ ਹੈ। ਇਸਦਾ ਮਤਲਬ ਹੈ ਕਿ Indane ਗੈਸ ਦੇ ਗਾਹਕਾਂ ਨੂੰ ਦੇਸ਼ ਭਰ ਵਿਚ ਐਲ.ਪੀ.ਜੀ. ਸਿਲੰਡਰ ਬੁੱਕ ਕਰਨ ਲਈ 7718955555 ਨੰਬਰ 'ਤੇ ਫੋਨ ਕਾਲ, ਐਸ.ਐਮ.ਐਸ. ਭੇਜਣਾ ਪਏਗਾ। ਇੰਡੀਅਨ ਆਇਲ ਨੇ ਦੱਸਿਆ ਕਿ ਹੁਣ ਕੰਪਨੀ ਦੇ ਐਲ.ਪੀ.ਜੀ. ਗਾਹਕ ਇਸ ਨੰਬਰ ਰਾਹੀਂ ਕਿਸੇ ਵੀ ਸਮੇਂ ਆਪਣੇ ਗੈਸ ਸਿਲੰਡਰ ਬੁੱਕ ਕਰਵਾ ਸਕਣਗੇ।
ਇਹ ਵੀ ਪੜ੍ਹੋ: IPL 2020 : ਅੱਜ ਪੰਜਾਬ ਦਾ ਚੇਨਈ ਅਤੇ ਕੋਲਕਾਤਾ ਦਾ ਰਾਜਸਥਾਨ ਨਾਲ ਹੋਵੇਗਾ ਕਰੋ ਜਾਂ ਮਰੋ ਦਾ ਮੁਕਾਬਲਾ
Please note this important change and share it to help spread the word. The Indane IVRS number is changing and there will be only one uniform number across India. The new IVRS number for Indane refill booking is 7718955555. pic.twitter.com/rKHE8SsONP
— Indian Oil Corp Ltd (@IndianOilcl) October 31, 2020
ਜੇਕਰ ਤੁਸੀਂ ਫੋਨ ਕਰਕੇ ਐਲ.ਪੀਜੀ. ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਦਿੱਤੇ ਨੰਬਰ 'ਤੇ ਫੋਨ ਕਰਨਾ ਪਏਗਾ। ਜੇ ਤੁਸੀਂ ਐਸ.ਐਮ.ਐਸ. ਰਾਹੀਂ ਗੈਸ ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮੈਸੇਜ ਕਰਨਾ ਹੋਵੇਗਾ।