ਚੀਨ, ਸਾਊਦੀ ਅਰਬ ਸਮੇਤ ਇਨ੍ਹਾਂ ਟਾਪ-5 ਦੇਸ਼ਾਂ ਦੇ ਨਿਰਯਾਤ ''ਚ ਹੋਇਆ ਵਾਧਾ

12/19/2023 11:51:48 AM

ਬਿਜ਼ਨੈੱਸ ਡੈਸਕ - ਭਾਰਤ ਦੀ ਅਰਥ ਵਿਵਸਥਾ 'ਚ ਲਗਾਤਾਰ ਤੇਜ਼ੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਭਾਰਤ ਦੁਨੀਆ ਦੇ ਕਰੀਬ 192 ਦੇਸ਼ਾਂ ਨੂੰ ਲਗਭਗ 7500 ਵਸਤੂਆਂ ਦਾ ਨਿਰਯਾਤ ਕਰ ਰਿਹਾ ਹੈ। ਇਸ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਭਾਰਤ ਦੇ ਨਿਰਯਾਤ ਵਿੱਚ 2.8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚੋਟੀ ਦੇ 10 ਦੇਸ਼ਾਂ ਵਿੱਚੋਂ ਪੰਜ ਦੇਸ਼ਾਂ - ਸਾਊਦੀ ਅਰਬ, ਚੀਨ, ਬ੍ਰਿਟੇਨ, ਆਸਟ੍ਰੇਲੀਆ ਅਤੇ ਨੀਦਰਲੈਂਡ ਨੂੰ ਨਿਰਯਾਤ ਵਧਿਆ ਹੈ। 

ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਵਣਜ ਮੰਤਰਾਲੇ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਭਾਰਤ ਦੇ ਕੁੱਲ ਵਪਾਰਕ ਨਿਰਯਾਤ ਵਿੱਚ ਇਹਨਾਂ ਚੋਟੀ ਦੇ 10 ਦੇਸ਼ਾਂ ਦੀ ਹਿੱਸੇਦਾਰੀ 49 ਫ਼ੀਸਦੀ ਤੋਂ ਵੱਧ ਰਹੀ ਹੈ। ਭਾਰਤ ਦੇ ਤੀਜੇ ਸਭ ਤੋਂ ਵੱਡੇ ਨਿਰਯਾਤ ਬਾਜ਼ਾਰ, ਨੀਦਰਲੈਂਡ ਤੋਂ ਬਰਾਮਦ ਅਪ੍ਰੈਲ-ਨਵੰਬਰ ਦੌਰਾਨ ਸਾਲ-ਦਰ-ਸਾਲ 9.6 ਫ਼ੀਸਦੀ ਵਧ ਕੇ 13.5 ਅਰਬ ਡਾਲਰ ਹੋ ਗਈ। ਹਾਲਾਂਕਿ, ਨਵੰਬਰ ਤੱਕ ਵੱਖ-ਵੱਖ ਦੇਸ਼-ਵਾਰ ਵਪਾਰ ਦੇ ਅੰਕੜੇ ਉਪਲਬਧ ਨਹੀਂ ਸਨ। 

ਇਹ ਵੀ ਪੜ੍ਹੋ - ਏਅਰਲਾਈਨ Go First ਦਿਵਾਲੀਆ ਹੋਣ ਕੰਢੇ, ਖਰੀਦਣ ਲਈ ਇਨ੍ਹਾਂ ਕੰਪਨੀਆਂ ਨੇ ਦਿਖਾਈ ਰੁਚੀ

ਦੂਜੇ ਪਾਸੇ ਪਹਿਲੇ ਸੱਤ ਮਹੀਨਿਆਂ ਦੇ ਉਪਲਬਧ ਅੰਕੜਿਆਂ ਅਨੁਸਾਰ ਨਿਰਯਾਤ ਵਾਧੇ ਦੀ ਰਫ਼ਤਾਰ ਮੁੱਖ ਤੌਰ 'ਤੇ ਮਸ਼ੀਨਰੀ ਸਮੇਤ ਪੈਟਰੋਲੀਅਮ ਉਤਪਾਦਾਂ ਤੋਂ ਆਈ ਹੈ। ਭਾਰਤ ਦੇ ਚੌਥੇ ਸਭ ਤੋਂ ਵੱਡੇ ਨਿਰਯਾਤ ਸਾਂਝੇਦਾਰ ਚੀਨ ਤੋਂ ਬਰਾਮਦ ਸਾਲ-ਦਰ-ਸਾਲ ਲਗਭਗ 4 ਫ਼ੀਸਦੀ ਵਧ ਕੇ 10.3 ਅਰਬ ਡਾਲਰ ਹੋ ਗਈ, ਜਦੋਂ ਕਿ ਗੁਆਂਢੀ ਦੇਸ਼ ਨੂੰ ਨਿਰਯਾਤ ਅਪ੍ਰੈਲ-ਜੁਲਾਈ ਦੌਰਾਨ ਘਟਿਆ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਮਾਮਲੇ 'ਚ ਸਕਾਰਾਤਮਕ ਵਾਧਾ ਕ੍ਰਮਵਾਰ 14.6 ਫ਼ੀਸਦੀ ਅਤੇ 13.9 ਫ਼ੀਸਦੀ ਹੋਇਆ ਹੈ। ਇਸ ਤੋਂ ਇਲਾਵਾ ਇਸ ਸਿਲਸਿਲੇ 'ਚ ਅਮਰੀਕਾ (-5.2 ਫ਼ੀਸਦੀ), ਯੂਏਈ (-0.1 ਫ਼ੀਸਦੀ), ਸਿੰਗਾਪੁਰ (-1.87 ਫ਼ੀਸਦੀ), ਬੰਗਲਾਦੇਸ਼ (-14.1 ਫ਼ੀਸਦੀ) ਅਤੇ ਜਰਮਨੀ (-6.3 ਫ਼ੀਸਦੀ) ਨੂੰ ਨਿਰਯਾਤ ਘਟਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News