ਰੇਟ ਵਧਣ ਨਾਲ ਗੈਸ ਦੀ ਮੰਗ ’ਚ ਵਾਧਾ ਘਟ ਕੇ 8-10 ਫੀਸਦੀ ਰਹੇਗਾ : ਕ੍ਰਿਸਿਲ

Thursday, Oct 06, 2022 - 11:39 AM (IST)

ਰੇਟ ਵਧਣ ਨਾਲ ਗੈਸ ਦੀ ਮੰਗ ’ਚ ਵਾਧਾ ਘਟ ਕੇ 8-10 ਫੀਸਦੀ ਰਹੇਗਾ : ਕ੍ਰਿਸਿਲ

ਮੁੰਬਈ : ਕੁਦਰਤੀ ਗੈਸ ਦੀ ਲਾਗਤ ’ਚ 40 ਫੀਸਦੀ ਦੇ ਭਾਰੀ ਵਾਧੇ ਨਾਲ ਚਾਲੂ ਵਿੱਤੀ ਸਾਲ ’ਚ ਗੈਸ ਦੀ ਮੰਗ ’ਚ ਵਾਧਾ 25 ਫੀਸਦੀ ਦੇ ਪਹਿਲਾਂ ਦੇ ਅਨੁਮਾਨ ਤੋਂ ਘਟ ਕੇ 8 ਤੋਂ 10 ਫੀਸਦੀ ਰਹਿ ਸਕਦੀ ਹੈ। ਰੇਟਿੰਗ ਏਜੰਸੀ ਕ੍ਰਿਸਿਲ ਦੀ ਰਿਪੋਰਟ ਮੁਤਾਬਕ ਉਦਯੋਗਿਕ ਖਪਤਕਾਰ ਹੋਰ ਸਸਤੇ ਈਂਧਨ ਵੱਲ ਜਾ ਰਹੇ ਹਨ, ਜਿਸ ਨਾਲ ਚਾਲੂ ਵਿੱਤੀ ਸਾਲ ’ਚ ਮੰਗ ’ਚ ਅਨੁਮਾਨ ਤੋਂ 10 ਤੋਂ 12 ਫੀਸਦੀ ਦੀ ਕਮੀ ਆਈ ਹੈ। ਚਾਲੂ ਵਿੱਤੀ ਸਾਲ ਦੌਰਾਨ ਕੁਦਰਤੀ ਗੈਸ ਦੀਆਂ ਕੀਮਤਾਂ ’ਚ ਹੁਣ ਤੱਕ 150 ਫੀਸਦੀ ਦਾ ਉਛਾਲ ਆਇਆ ਹੈ। ਇਸ ਕਾਰਨ ਰਸੋਈ ਗੈਸ ਦੀ ਮੰਗ ’ਚ ਵਾਧਾ 20 ਤੋਂ 25 ਫੀਸਦੀ ਦੀ ਥਾਂ ਘਟ ਕੇ 8 ਤੋਂ 10 ਫੀਸਦੀ ਰਹਿ ਸਕਦੀ ਹੈ।

ਪੈਟਰੋਲੀਅਮ ਮੰਤਰਾਲਾ ਨੇ ਕੌਮਾਂਤਰੀ ਪੱਧਰ ’ਤੇ ਊਰਜਾ ਦੀਆਂ ਕੀਮਤਾਂ ’ਚ ਉਛਾਲ ਨਾਲ ਕੁਦਰਤੀ ਗੈਸ ਦੀਆਂ ਕੀਮਤਾਂ ’ਚ 30 ਸਤੰਬਰ ਨੂੰ 40 ਫੀਸਦੀ ਦਾ ਰਿਕਾਰਡ ਵਾਧਾ ਕਰ ਦਿੱਤਾ। ਇਸ ਤੋਂ ਪਹਿਲਾਂ ਅਪ੍ਰੈਲ-ਸਤੰਬਰ ਦੌਰਾਨ ਗੈਸ ਦੇ ਰੇਟ 110 ਫੀਸਦੀ ਵਧਾਏ ਗਏ ਸਨ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ.ਏ. ਸੀ.) ਵਲੋਂ ਜਾਰੀ ਹੁਕਮ ਮੁਤਾਬਕ ਪੁਰਾਣੇ ਗੈਸ ਖੇਤਰਾਂ ਤੋਂ ਉਤਪਾਦਿਤ ਗੈਸ ਲਈ ਭੁਗਤਾਨ ਕੀਤ ਜਾਣ ਵਾਲੀ ਦਰ ਨੂੰ ਮੌਜੂਦਾ 6.1 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (ਐੱਮ. ਬੀ. ਟੀ. ਯੂ.) ਤੋਂ ਵਧਾ ਕੇ 8.57 ਡਾਲਰ ਪ੍ਰਤੀ ਐੱਮ. ਬੀ. ਟੀ. ਯੂ. ਕਰ ਦਿੱਤਾ ਗਿਆ ਹੈ।


author

Anuradha

Content Editor

Related News