ਬੈਂਕਾਂ ਦੇ ਕਰਜ਼ ਮੰਗ ''ਚ ਹੋਇਆ ਵਾਧਾ

Monday, Feb 05, 2018 - 01:06 PM (IST)

ਬੈਂਕਾਂ ਦੇ ਕਰਜ਼ ਮੰਗ ''ਚ ਹੋਇਆ ਵਾਧਾ

ਨਵੀਂ ਦਿੱਲੀ—ਬੈਂਕਾਂ 'ਚ ਕਰਜ਼ ਮੰਗ 'ਚ ਹੋਣ ਵਾਲਾ ਵਾਧਾ ਦਹਾਈ ਅੰਕ 'ਚ ਬਣਿਆ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ 19 ਜਨਵਰੀ ਨੂੰ ਖਤਮ ਪਖਵਾੜੇ 'ਚ ਬੈਂਕਾਂ ਦਾ ਲੋਨ ਵਾਧਾ 10.58 ਫੀਸਦੀ ਰਿਹਾ। ਹਾਲਾਂਕਿ ਸਮੀਖਿਆ ਅਧੀਨ ਸਮੇਂ ਦੀ ਤੁਲਨਾ ਜੇਕਰ ਇਸ ਤੋਂ ਪਿਛਲੇ ਪਖਵਾੜੇ ਦੀ ਲੋਨ ਵਾਧੇ ਨਾਲ ਕੀਤੀ ਜਾਵੇ ਤਾਂ ਇਹ ਕੁਝ ਘੱਟ ਰਹੀ ਹੈ। ਪਿਛਲੇ ਪਖਵਾੜੇ  'ਚ ਲੋਨ ਵਾਧਾ 11.11 ਫੀਸਦੀ ਰਿਹਾ। 
ਦਸੰਬਰ 2017 'ਚ ਗੈਰ-ਖਾਦ ਲੋਨ ਦਸੰਬਰ 2016 ਦੇ 4 ਫੀਸਦੀ ਤੋਂ ਵਧ ਕੇ 10 ਫੀਸਦੀ ਹੋ ਗਿਆ ਹੈ। ਉਧਰ ਖੇਤੀਬਾੜੀ ਅਤੇ ਉਸ ਨਾਲ ਸੰਬੰਧਤ ਗਤੀਵਿਧੀਆਂ ਦਾ ਲੋਨ ਦਸੰਬਰ 'ਚ 2017 'ਚ 9.5 ਫੀਸਦੀ ਹੋ ਗਿਆ ਜਦਕਿ ਦਸੰਬਰ 2016 'ਚ ਇਹ 8.2 ਫੀਸਦੀ ਸੀ। 19 ਜਨਵਰੀ 2018 'ਚ ਖਤਮ ਪਖਵਾੜੇ 'ਚ ਜਮ੍ਹਾ 5.10 ਫੀਸਦੀ ਵਧ ਕੇ 1,09,77,980 ਕਰੋੜ ਰੁਪਏ ਹੋ ਗਈ। ਪਿਛਲੇ ਪਖਵਾੜੇ 'ਚ ਜਮ੍ਹਾ 1,04,45,112 ਕਰੋੜ ਸੀ। ਪਿਛਲੇ ਕੁਝ ਮਹੀਨਿਆਂ 'ਚ ਬੈਂਕ ਦੀ ਲੋਨ ਵਾਧਾ ਉਨ੍ਹਾਂ 'ਚ ਜਮ੍ਹਾ ਦੀ ਵਾਧਾ ਦਰ ਤੋਂ ਜ਼ਿਆਦਾ ਰਹੀ ਹੈ।
ਰੇਟਿੰਗ ਏਜੰਸੀ ਇਕਰਾ ਨੇ ਨੋਟ 'ਚ ਕਿਹਾ ਸੀ ਕਿ ਉਮੀਦ ਹੈ ਕਿ ਬੈਂਕ ਨਿਕਟ ਭਵਿੱਖ 'ਚ ਜਮ੍ਹਾ 'ਤੇ ਵਿਆਜ ਦਰ ਵਧਾ ਸਕਦੇ ਹਨ। ਪਿਛਲੀ ਤਿਮਾਹੀ ਦੌਰਾਨ ਬੈਂਕਾਂ 'ਚ ਕਰਜ਼ ਰਾਸ਼ੀ 'ਚ ਜਮ੍ਹਾ ਰਾਸ਼ੀ ਤੋਂ ਜ਼ਿਆਦਾ ਤੇਜ਼ੀ ਦੇਖੀ ਗਈ। ਚਾਲੂ ਵਿੱਤੀ ਸਾਲ 'ਚ ਪੰਜ ਜਨਵਰੀ ਤੱਕ ਵਧਿਆ ਹੋਇਆ ਕਰਜ਼ 2.02 ਲੱਖ ਕਰੋੜ ਰੁਪਏ ਰਿਹਾ ਜੋ ਕਿ ਇਸ ਦੌਰਾਨ 1.27 ਲੱਖ ਕਰੋੜ ਰੁਪਏ ਦੀ ਜਮ੍ਹਾ 88,139 ਕਰੋੜ ਦੀ ਪੂੰਜੀ ਪਾਈ ਹੈ। ਇਸ ਨਾਲ ਅਗਲੇ ਮਹੀਨਿਆਂ 'ਚ ਸਰਕਾਰੀ ਬੈਂਕਾਂ ਨੂੰ ਲੋਨ ਵਾਧੇ ਦੀ ਰਫਤਾਰ ਵਧੇਗੀ।


Related News