ਇਨਕਮ ਟੈਕਸ ਵਿਭਾਗ ਵਲੋਂ ਹੁਣ ਤੱਕ 1.29 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ

Wednesday, Nov 04, 2020 - 08:33 PM (IST)

ਇਨਕਮ ਟੈਕਸ ਵਿਭਾਗ ਵਲੋਂ ਹੁਣ ਤੱਕ 1.29 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ

ਨਵੀਂ ਦਿੱਲੀ– ਇਨਕਮ ਟੈਕਸ ਵਿਭਾਗ ਨੇ ਇਸ ਵਿੱਤੀ ਸਾਲ ’ਚ ਹੁਣ ਤੱਕ 39 ਲੱਖ ਤੋਂ ਵੱਧ ਟੈਕਸਦਾਤਾਵਾਂ ਨੂੰ ਕੁੱਲ 1.29 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ।

ਇਨਕਮ ਟੈਕਸ ਵਿਭਾਗ ਨੇ ਦੱਸਿਆ ਕਿ ਇਸ ’ਚ 34,820 ਕਰੋੜ ਰੁਪਏ ਦਾ ਨਿੱਜੀ ਇਨਕਮ ਟੈਕਸ ਅਤੇ 94,370 ਕਰੋੜ ਰੁਪਏ ਕਾਰਪੋਰੇਟ ਟੈਕਸ ਦੇ ਰਿਫੰਡ ਹਨ। ਇਨਕਮ ਟੈਕਸ ਵਿਭਾਗ ਨੇ ਟਵੀਟ 'ਚ ਕਿਹਾ ਕਿ ਸੀ. ਬੀ. ਡੀ. ਟੀ. ਨੇ ਇਕ ਅਪ੍ਰੈਲ 2020 ਤੋਂ ਲੈ ਕੇ 3 ਨਵੰਬਰ 2020 ਦੀ ਮਿਆਦ ’ਚ 39.49 ਲੱਖ ਟੈਕਸਦਾਤਾਵਾਂ ਨੂੰ 1,29,190 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ। 

 

ਇਸ ’ਚੋਂ 37,55,428 ਨਿੱਜੀ ਮਾਮਲਿਆਂ ’ਚ 34,820 ਕਰੋੜ ਰੁਪਏ ਅਤੇ 1,93,059 ਕਾਰਪੋਰੇਟ ਟੈਕਸ ਮਾਮਲਿਆਂ ’ਚ 94,370 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ।


author

Sanjeev

Content Editor

Related News