ਇਨਕਮ ਟੈਕਸ ਵਿਭਾਗ  ਨੇ 26 ਲੱਖ ਟੈਕਸਦਾਤਾਵਾਂ ਨੂੰ ਰਿਫੰਡ ਕੀਤੇ 98 ਕਰੋੜ ਰੁਪਏ

09/02/2020 9:58:41 PM

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਚਾਲੂ ਵਿੱਤੀ ਸਾਲ ਵਿਚ 5 ਮਹੀਨਿਆਂ ਵਿਚ 26.2 ਲੱਖ ਟੈਕਸ ਦਾਤਾਵਾਂ ਨੂੰ 98,625 ਕਰੋੜ ਰੁਪਏ ਰਿਫੰਡ ਜਾਰੀ ਕੀਤੇ। 

ਇਸ ਮਿਆਦ ਵਿਚ ਨਿੱਜੀ ਟੈਕਸ ਦੇ ਮਾਮਲੇ ਵਿਚ 24.50 ਲੱਖ ਟੈਕਸ ਦਾਤਾਵਾਂ ਨੂੰ 29,997 ਕਰੋੜ ਰੁਪਏ ਵਾਪਸ ਕੀਤੇ ਗਏ। ਉੱਥੇ ਹੀ ਕੰਪਨੀ ਟੈਕਸ ਦੀ ਸ਼੍ਰੇਣੀ ਵਿਚ 1.68 ਲੱਖ ਟੈਕਸਦਾਤਾਵਾਂ ਨੂੰ 68,628 ਕਰੋੜ ਰੁਪਏ ਵਾਪਸ ਕੀਤੇ ਗਏ। 

ਟੈਕਸ ਵਿਭਾਗ ਨੇ ਟਵਿੱਟਰ 'ਤੇ ਲਿਖਿਆ ਕਿ ਸੀ. ਬੀ. ਡੀ. ਟੀ. ਨੇ ਇਕ ਅਪ੍ਰੈਲ, 2020 ਤੋਂ ਇਕ ਸਤੰਬਰ 2020 ਵਿਚਕਾਰ 26.2 ਲੱਖ ਟੈਕਸਦਾਤਾਵਾਂ ਨੂੰ 98,625 ਕਰੋੜ ਰੁਪਏ ਰੀਫੰਡ ਕੀਤੇ। ਇਸ ਵਿਚ ਨਿੱਜੀ ਆਮਦਨੀ ਟੈਕਸ ਇਕਾਈ ਵਿਚ 24,50,041 ਮਾਮਲਿਆਂ ਵਿਚ 29,997 ਕਰੋੜ ਰੁਪਏ ਅਤੇ ਕੰਪਨੀ ਟੈਕਸ ਦੇ 1,68,421 ਟੈਕਸ ਦਾਤਾਵਾਂ ਨੂੰ 68,628 ਕਰੋੜ ਰੁਪਏ ਵਾਪਸ ਕੀਤੇ ਗਏ।

ਸਰਕਾਰ ਕੋਵਿਡ-19 ਮਹਾਮਾਰੀ ਦੌਰਾਨ ਸੁਚਾਰੂ ਟੈਕਸ ਸਬੰਧੀ ਸੇਵਾਵਾਂ ਉਪਲੱਬਧ ਕਰਾਉਣ 'ਤੇ ਜ਼ੋਰ ਦੇ ਰਹੀ ਹੈ। ਇਸ ਦੇ ਤਹਿਤ ਬਕਾਇਆ ਟੈਕਸ ਰਿਫੰਡ ਮਾਮਲਿਆਂ ਦਾ ਤੇਜ਼ੀ ਨਾਲ ਨਜਿੱਠਿਆ ਜਾ ਰਿਹਾ ਹੈ। 


Sanjeev

Content Editor

Related News