ਆਮਦਨ ਕਰ ਵਿਭਾਗ ਨੇ ਫੇਸਲੈੱਸ ਮੁਲਾਂਕਣ ਦੇ ਪਹਿਲੇ ਪੜਾਅ ਤਹਿਤ 7,116 ਮਾਮਲਿਆਂ ਦਾ ਕੀਤਾ ਨਿਪਟਾਰਾ

07/20/2020 12:21:45 AM

ਨਵੀਂ ਦਿੱਲੀ  (ਭਾਸ਼ਾ)-ਆਮਦਨ ਕਰ ਵਿਭਾਗ ਨੇ ਫੇਸਲੈੱਸ ਮੁਲਾਂਕਣ ਪ੍ਰਣਾਲੀ ਦੇ ਪਹਿਲੇ ਪੜਾਅ ਤਹਿਤ 7,116 ਮਾਮਲਿਆਂ ਦਾ ਨਿਪਟਾਰਾ ਕੀਤਾ ਹੈ। ਇਕ ਆਧਿਕਾਰਕ ਸੂਤਰ ਨੇ ਇਹ ਜਾਣਕਾਰੀ ਦਿੱਤੀ।ਫੇਸਲੈੱਸ ਮੁਲਾਂਕਣ ਪ੍ਰਣਾਲੀ ਦੀ ਸ਼ੁਰੂਆਤ 7 ਅਕਤੂੂਬਰ 2019 ਨੂੰ ਹੋਈ ਸੀ। ਇਸ ਤਹਿਤ ਇਲੈਕਟ੍ਰਾਨਿਕ ਰੂਪ ਨਾਲ ਆਮਦਨ ਕਰ ਮੁਲਾਂਕਣ ਕੀਤਾ ਜਾ ਸਕਦਾ ਹੈ ਅਤੇ ਕਰਦਾਤਿਆਂ ਨੂੰ ਕਰ ਅਧਿਕਾਰੀ ਨਾਲ ਸਿੱਧੇ ਮਿਲਣ ਜਾਂ ਆਮਦਨ ਕਰ ਵਿਭਾਗ ਦੇ ਦਫਤਰ ਜਾਣ ਦੀ ਜ਼ਰੂਰਤ ਨਹੀਂ। ਕਰਦਾਤਾ ਆਮਦਨ ਕਰ ਪੋਰਟਲ ’ਤੇ ਜਵਾਬ ਦੇ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਫੇਸਲੈੱਸ ਮੁਲਾਂਕਣ ਦੇ ਪਹਿਲੇ ਪੜਾਅ ’ਚ ਕੁਲ 58,319 ਮਾਮਲਿਆਂ ਨੂੰ ਸਵੈਕਰ ਮਾਧਿਅਮ ਤਹਿਤ ਲਿਆਂਦਾ ਗਿਆ ਅਤੇ ਇਨ੍ਹਾਂ ਨੂੰ ਕੰਪਿਊਟਰ ਗਿਣਤੀ ਦੇ ਆਧਾਰ ’ਤੇ ਕਿਸੇ ਭੂਗੋਲਿਕ ਨਿਆਧਿਕਾਰ ਤੋਂ ਮੁਕਤ ਰੱਖਿਆ ਗਿਆ।


Karan Kumar

Content Editor

Related News