ਭਾਰਤ ’ਚ ਇਸ ਸਾਲ 5 ’ਚੋਂ 4 ਪ੍ਰੋਫੈਸ਼ਨਲਸ ਨਵੀਂ ਨੌਕਰੀ ਦੀ ਭਾਲ ’ਚ

Thursday, Jan 19, 2023 - 11:29 AM (IST)

ਭਾਰਤ ’ਚ ਇਸ ਸਾਲ 5 ’ਚੋਂ 4 ਪ੍ਰੋਫੈਸ਼ਨਲਸ ਨਵੀਂ ਨੌਕਰੀ ਦੀ ਭਾਲ ’ਚ

ਨਵੀਂ ਦਿੱਲੀ–ਦੁਨੀਆ ਭਰ ’ਚ ਇਨੀਂ ਦਿਨੀਂ ਭਾਰੀ ਉਥਲ-ਪੁਥਲ ਚੱਲ ਰਹੀ ਹੈ। ਕਰੀਬ-ਕਰੀਬ ਸਾਰੇ ਦੇਸ਼ਾਂ ’ਚ ਅਰਥਵਿਵਸਥਾ ਦੇ ਵਿਕਾਸ ਦੀ ਰਫਤਾਰ ਹੌਲੀ ਹੋ ਗਈ ਹੈ। ਮੰਦੀ ਦੀ ਆਹਟ ਨੂੰ ਦੇਖਦੇ ਹੋਏ ਵੱਡੀਆਂ-ਵੱਡੀਆਂ ਕੰਪਨੀਆਂ ਨੇ ਛਾਂਟੀ ਸ਼ੁਰੂ ਵੀ ਕਰ ਦਿੱਤੀ ਹੈ। ਇਸ ਦਰਮਿਆਨ ਦੁਨੀਆ ਦੇ ਲਾਰਜੈਸਟ ਪ੍ਰੋਫੈਸ਼ਨਲ ਨੈੱਟਵਰਕ ਲਿੰਕਡਇਨ ਦੀ ਇਕ ਰਿਪੋਰਟ ਨੇ ਹੰਗਾਮਾ ਮਚਾ ਦਿੱਤਾ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਧਦੀ ਆਰਥਿਕ ਅਨਿਸ਼ਚਿਤਤਾ ਦਰਮਿਆਨ ਭਾਰਤ ਦੇ ਹਰ 5 ’ਚੋਂ 4 ਪ੍ਰੋਫੈਸ਼ਨਲਸ ਨਵੀਂ ਨੌਕਰੀ ਲੱਭ ਰਹੇ ਹਨ।
ਬੁੱਧਵਾਰ ਨੂੰ ਇੱਥੇ ਲਿੰਕਡਇਨ ਵਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਕਿ ਇਸ ਸਮੇਂ ਦੁਨੀਆ ਭਰ ’ਚ ਆਰਥਿਕ ਅਨਿਸ਼ਚਿਤਤਾ ਦਾ ਮਾਹੌਲ ਹੈ। ਨਾਲ ਹੀ ਵੱਡੀਆਂ-ਵੱਡੀਆਂ ਕੰਪਨੀਆਂ ’ਚ ਛਾਂਟੀ ਚੱਲ ਰਹੀ ਹੈ, ਇਸ ਲਈ ਭਾਰਤ ’ਚ 5 ’ਚੋਂ 4 ਪ੍ਰੋਫੈਸ਼ਨਲਸ ਸਾਲ 2023 ’ਚ ਨਵੀਂ ਨੌਕਰੀ ਦੀ ਭਾਲ ਕਰ ਰਹੇ ਹਨ। ਲਿੰਕਡਇਨ ਦੀ ਰਿਪੋਰਟ ਮੁਤਾਬਕ 18-24 ਉਮਰ ਵਰਗ ਦੇ 88 ਫੀਸਦੀ ਪ੍ਰੋਫਸ਼ਨਲਸ, 45-54 ਉਮਰ ਵਰਗ ਦੇ 64 ਫੀਸਦੀ ਪ੍ਰੋਫੈਸ਼ਨਲਸ ਨੌਕਰੀ ਬਦਲਣ ’ਤੇ ਵਿਚਾਰ ਕਰ ਰਹੇ ਹਨ।
ਲਾਂਗ ਟਰਮ ਵਿਊ ਅਪਣਾ ਰਹੇ
ਲਿੰਕਡਇਨ ਦੀ ਇਸ ਰਿਪੋਰਟ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ’ਚ ਅਨਿਸ਼ਚਿਤ ਆਰਥਿਕ ਸਮੇਂ ਦੇ ਬਾਵਜੂਦ ਪੇਸ਼ੇਵਰ ਆਪਣੇ ਹੁਨਰ ’ਚ ਨਿਵੇਸ਼ ਕਰ ਕੇ ਅਤੇ ਤਰੱਕੀ ਦੇ ਮੌਕਿਆਂ ਦੀ ਸਰਗਰਮ ਤੌਰ ’ਤੇ ਭਾਲ ਕਰ ਕੇ ਆਪਣੇ ਕਰੀਅਰ ਦਾ ਲਾਂਗ ਟਰਮ ਵਿਊ ਅਪਣਾ ਰਹੇ ਹਨ। ਸਰਵੇਖਣ ’ਚ ਸ਼ਾਮਲ ਤਿੰਨ ਚੌਥਾਈ (78 ਫੀਸਦੀ) ਕਰਮਚਾਰੀਆਂ ਨੇ ਕਿਹਾ ਕਿ ਜੇ ਉਹ ਆਪਣੀ ਨੌਕਰੀ ਛੱਡ ਦਿੰਦੇ ਹਨ ਤਾਂ ਉਹ ਅਰਜ਼ੀ ਦਾਖਲ ਕਰਨ ਲਈ ਹੋਰ ਭੂਮਿਕਾਵਾਂ ਲੱਭਣ ’ਚ ਆਤਮ-ਵਿਸ਼ਵਾਸ ਮਹਿਸੂਸ ਕਰਨਗੇ।
ਆਪਣੀ ਸਮਰੱਥਾ ’ਤੇ ਭਰੋਸਾ
ਲਿੰਕਡਇਨ ਕੈਰੀਅਰ ਮਾਹਰ ਨੀਰਜਿਤਾ ਬੈਨਰਜੀ ਨੇ ਕਿਹਾ ਕਿ ਔਖੇ ਆਰਥਿਕ ਹਾਲਾਤਾਂ ਦੇ ਬਾਵਜੂਦ ਭਾਰਤੀ ਵਰਕਫੋਰਸ ਅੱਗੇ ਵਧਣ ਲਈ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਕਰ ਰਿਹਾ ਹੈ। ਪੇਸ਼ੇਵਰਾਂ ਲਈ ਤਬਾਦਲੇਯੋਗ ਹੁਨਰ ਦਾ ਨਿਰਮਾਣ ਕਰ ਕੇ ਖੁਦ ’ਚ ਨਿਵੇਸ਼ ਕਰਨਾ ਜ਼ਰੂਰੀ ਹੈ ਜੋ ਉਨ੍ਹਾਂ ਦੀ ਪ੍ਰੋਫਾਈਲ ਨੂੰ ਵਧੇਰੇ ਬਹੁਮੁਖੀ ਅਤੇ ਵੱਖ-ਵੱਖ ਭੂਮਿਕਾਵਾਂ ਦੇ ਅਨੁਕੂਲ ਬਣਾ ਦੇਵੇਗਾ। ਤਿੰਨ ’ਚੋਂ ਇਕ (32 ਫੀਸਦੀ) ਨੇ ਕਿਹਾ ਕਿ ਉਹ ਵੀ ਆਪਣੀਆਂ ਸਮਰੱਥਾਵਾਂ ’ਚ ਵਧੇਰੇ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹਨ ਅਤੇ ਸੋਚਦੇ ਹਨ ਕਿ ਉਹ ਇਕ ਬਿਹਤਰ ਭੂਮਿਕਾ ਪਾ ਸਕਦੇ ਹਨ।
ਵਧਾ ਰਹੇ ਹਨ ਆਪਣਾ ਨੈੱਟਵਰਕ
ਲਿੰਕਡਇਨ ਦੇ ਵਰਕਫੋਰਸ ਕਾਨਫੀਡੈਂਸ ਇੰਡੈਕਸ ਮੁਤਾਬਕ ਭਾਰਤ ’ਚ ਸਿਰਫ 5 ’ਚੋਂ 2 (43 ਫੀਸਦੀ) ਪੇਸ਼ੇਵਰ ਆਰਥਿਕ ਮੰਦੀ ਲਈ ਤਿਆਰ ਮਹਿਸੂਸ ਕਰਦੇ ਹਨ। ਹਾਲਾਂਕਿ ਚੱਲ ਰਹੀ ਅਨਿਸ਼ਚਿਤਤਾ ਨਾਲ ਖੁਦ ਨੂੰ ਪੇਸ਼ੇਵਰ ਵੀ ‘ਕਰੀਅਰ ਕੁਸ਼ਨ’ ਲਈ ਸਰਗਰਮ ਉਪਾਅ ਕਰਦੇ ਹੋਏ ਦੇਖੇ ਜਾ ਰਹੇ ਹਨ। ਭਾਰਤ ’ਚ ਅੱਧੇ ਨਾਲੋਂ ਵੱਧ (54 ਫੀਸਦੀ) ਪੇਸ਼ੇਵਰ ਸਹੀ ਲੋਕਾਂ ਦੇ ਸੰਪਰਕ ’ਚ ਰਹਿ ਕੇ ਵਧੇੇਰੇ ਕਾਰੋਬਾਰੀ ਆਯੋਜਨਾਂ ’ਚ ਹਿੱਸਾ ਲੈ ਕੇ ਆਪਣਾ ਨੈੱਟਵਰਕ ਵਧਾ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ 44 ਫੀਸਦੀ ਲੋਕ ਅੱਜ ਨਵੇਂ ਇਨ-ਡਿਮਾਂਡ ਅਤੇ ਟ੍ਰਾਂਸਫਰਯੋਗ ਹੁਨਰ ਸਿੱਖ ਰਹੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News