ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 15 ਪੈਸੇ ਟੁੱਟਿਆ

06/18/2021 11:52:42 AM

ਮੁੰਬਈ (ਭਾਸ਼ਾ) : ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਰੁਪਿਆ 15 ਪੈਸੇ ਦੀ ਗਿਰਾਵਟ ਦੇ ਨਾਲ 74.23 ਪ੍ਰਤੀ ਡਾਲਰ 'ਤੇ ਆ ਗਿਆ। ਅਮਰੀਕੀ ਫੈਡਰਲ ਰਿਜ਼ਰਵ ਦੇ ਸਖ਼ਤ ਰੁਖ ਵਾਲੇ ਬਿਆਨ ਵਿਚਕਾਰ ਡਾਲਰ ਵਿਚ ਮਜ਼ਬੂਤੀ ਕਾਰਨ ਰੁਪਏ 'ਚ ਗਿਰਾਵਟ ਆਈ।
ਫਾਰੇਕਸ ਡੀਲਰਾਂ ਨੇ ਕਿਹਾ ਕਿ ਘਰੇਲੂ ਸ਼ੇਅਰਾਂ 'ਚ ਸੁਸਤ ਰੁਝਾਨ ਕਾਰਨ ਵੀ ਰੁਪਏ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 74.10 ਪ੍ਰਤੀ ਡਾਲਰ ਖੁੱਲਣ ਤੋਂ ਬਾਅਦ ਹੋਰ ਟੁੱਟ ਕੇ 74.23 ਪ੍ਰਤੀ ਡਾਲਰ 'ਤੇ ਆ ਗਿਆ। ਇਹ ਇਸ ਦੇ ਪਿਛਲੇ ਬੰਦ ਪੱਧਰ ਤੋਂ 15 ਪੈਸੇ ਦੀ ਗਿਰਾਵਟ ਹੈ। ਵੀਰਵਾਰ ਨੂੰ ਰੁਪਿਆ 74.08 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦੇ ਰੁਝਾਨ ਨੂੰ ਦਰਸਾਉਂਦਾ ਡਾਲਰ ਇੰਡੈਕਸ 0.02% ਦੀ ਗਿਰਾਵਟ ਦੇ ਨਾਲ 91.87 ਦੇ ਪੱਧਰ 'ਤੇ ਆ ਗਿਆ।
ਗਈ ਸੀ। ਇਕ ਮੈਂਬਰੀ ਬੈਂਚ ਨੇ 11 ਜੂਨ 2021 ਨੂੰ ਪਟੀਸ਼ਨ ਖਾਰਜ ਕਰ ਦਿੱ


Harinder Kaur

Content Editor

Related News