2024 ’ਚ FPI ਨੇ 28,818 ਕਰੋੜ ਰੁਪਏ ਦੀ ਇਕਵਿਟੀ ਵੇਚੀ

Sunday, Feb 11, 2024 - 05:09 PM (IST)

2024 ’ਚ FPI ਨੇ 28,818 ਕਰੋੜ ਰੁਪਏ ਦੀ ਇਕਵਿਟੀ ਵੇਚੀ

ਨਵੀਂ ਦਿੱਲੀ (ਅਨਸ.) – ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਜਨਵਰੀ ਵਿਚ ਇਕਵਿਟੀ ’ਚ ਵਿਕਰੀ ਅਤੇ ਡੈਟ ’ਚ ਖਰੀਦਦਾਰੀ ਦਾ ਐੱਫ. ਪੀ. ਆਈ. ਨਿਵੇਸ਼ ਫਰਵਰੀ ਮਹੀਨੇ ਵਿਚ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ :    EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ

ਉਨ੍ਹਾਂ ਨੇ ਕਿਹਾ ਕਿ 9 ਫਰਵਰੀ ਤੱਕ ਐੱਫ. ਪੀ. ਆਈ. ਨੇ 3,074 ਕਰੋੜ ਰੁਪਏ ਦੀ ਇਕਵਿਟੀ ਵੇਚੀ ਅਤੇ 15,093 ਕਰੋੜ ਰੁਪਏ ਦਾ ਕਰਜ਼ਾ ਖਰੀਦਿਆ। ਇਸ ਨਾਲ 2024 ਵਿਚ ਹੁਣ ਤੱਕ ਕੁੱਲ ਇਕਵਿਟੀ ਵਿਕਰੀ 28,818 ਕਰੋੜ ਰੁਪਏ ਅਤੇ ਕਰਜ਼ਾ ਖਰੀਦ 34,930 ਕਰੋੜ ਰੁਪਏ ਹੋ ਗਈ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਜਨਵਰੀ ਦੇ ਆਖਰੀ ਪੰਦਰਵਾੜੇ ਵਿਚ ਐੱਫ. ਪੀ. ਆਈ. 31,261 ਕਰੋੜ ਰੁਪਏ ਦੀ ਵਿਕਰੀ ਦੇ ਅੰਕੜਿਆਂ ਨਾਲ ਵਿੱਤੀ ਖੇਤਰਵਿਚ ਵੱਡੇ ਪੈਮਾਨੇ ’ਤੇ ਵਿਕ੍ਰੇਤਾ ਸਨ। ਇਹ ਆਮ ਤੌਰ ’ਤੇ ਬੈਂਕ ਨਿਫਟੀ ਅਤੇ ਵਿਸ਼ੇਸ਼ ਤੌਰ ’ਤੇ ਕੁੱਝ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕਾਂ ਦੇ ਖਰਾਬ ਪ੍ਰਦਰਸ਼ਨ ਦੀ ਵਿਆਖਿਆ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੰਬੀ ਮਿਆਦ ਦੇ ਨਿਵੇਸ਼ਕਾਂ ਲਈ ਹੁਣ ਬੈਂਕਿੰਗ ਸ਼ੇਅਰਾਂ ’ਚ ਵੈਲਿਊ ਹੈ।

ਇਹ ਵੀ ਪੜ੍ਹੋ :   ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ

ਉਨ੍ਹਾਂ ਨੇ ਕਿਹਾ ਕਿ ਐੱਫ. ਪੀ. ਆਈ. ਆਈ. ਟੀ. ਅਤੇ ਟੈਲੀਕਾਮ ਵਿਚ ਖਰੀਦਦਾਰ ਸਨ ਜੋ ਇਨ੍ਹਾਂ ਖੇਤਰਾਂ ਵਿਚ ਮੋਹਰੀ ਖਿਡਾਰੀਆਂ ਦੇ ਲਚਕੀਲੇਪਨ ਨੂੰ ਦੱਸਦਾ ਹੈ। ਇਕਵਿਟੀ ’ਚ ਐੱਫ. ਪੀ. ਆਈ. ਦੀ ਵਿਕਰੀ ਦਾ ਉਲਟਾ ਉਦੋਂ ਹੋਵੇਗਾ ਜਦੋਂ ਅਮਰੀਕੀ ਬਾਂਡ ਘਟ ਜਾਏਗਾ।

ਇਹ ਵੀ ਪੜ੍ਹੋ :   ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News