ਪੰਜਾਬ ''ਚ 4,35,69,000 ਰੁਪਏ ਦਾ ਵੱਡਾ Cyber Fraud, ਕਿਤੇ ਤੁਸੀਂ ਨਾ ਕਰ ਬੈਠਿਓ ਇਹ ਗਲਤੀ
Monday, Jan 27, 2025 - 01:28 PM (IST)
ਲੁਧਿਆਣਾ (ਰਾਜ): ਮਾਡਲ ਟਾਊਨ ਦੇ ਕਾਰੋਬਾਰੀ ਤੋਂ 4.35 ਕਰੋੜ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਅੰਤਰਰਾਜੀ ਸਾਈਬਰ ਠੱਗ ਗਿਰੋਹ ਦੇ 2 ਮੈਂਬਰਾਂ ਨੂੰ ਲੁਧਿਆਣਾ ਦੀ ਸਾਈਬਰ ਕ੍ਰਾਈਮ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਟੀਮ ਨੇ ਮੁਲਜ਼ਮ ਨੂੰ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਤੋਂ ਫੜਿਆ ਹੈ। ਫੜੇ ਗਏ ਮੁਲਜ਼ਮ ਪੰਕਜ ਅਤੇ ਚੰਦਰ ਮੋਹਨ ਹਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ! ਵਿਭਾਗ ਨੇ ਕੀਤਾ Alert
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਥਾਣੇ ਦੇ ਏ.ਸੀ.ਪੀ. ਮੁਰਾਦ ਜਸਵੀਰ ਸਿੰਘ ਗਿੱਲ ਤੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ 21 ਜੂਨ 2024 ਨੂੰ ਥਾਣਾ ਸਾਈਬਰ ਵਿਚ ਪਹਿਲੀ FIR ਦਰਜ ਹੋਈ ਸੀ। ਜੋ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਕਾਰੋਬਾਰੀ ਰਛਪਾਲ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਸੀ। ਇਸ ਵਿਚ ਕਾਰੋਬਾਰੀ ਨੇ ਦੱਸਿਆ ਸੀ ਕਿ ਕੁਝ ਲੋਕਾਂ ਨੇ ਇਨਵੈਸਟਮੈਂਟ ਦਾ ਝਾਂਸਾ ਦੇ ਕੇ ਕੁੱਲ 4 ਕਰੋੜ 35 ਲੱਖ 69 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਗਰੋਂ ਪੁਲਸ ਨੇ ਸ਼ਿਕਾਇਤਕਰਤਾ ਦੇ ਦੱਸੇ ਹੋਏ ਨਾਵਾਂ ਮੁਤਾਬਕ ਤਨਵੀ ਸ਼ਰਮਾ, ਮੰਡੇਰ ਪਵਾਰ, ਸ਼ਿਵਾਨੀ ਐੱਸ ਕੁਰੀਅਨ, ਜਿਓਤੀ ਸ਼ਰਮਾ, ਸ਼ਰਨ ਗੁਪਤਾ, ਵਿਕਰਮ ਪਟੇਲ ਤੇ ਅੰਜਲੀ ਸ਼ਰਮਾ ਨੂੰ ਨਾਮਜ਼ਦ ਕੀਤਾ ਸੀ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਿਆ ਕਿ ਕੇਸ ਵਿਚ ਨਾਮਜ਼ਦ ਨਾਂ ਮੁਲਜ਼ਮਾਂ ਦੇ ਅਸਲੀ ਨਾਂ ਨਹੀਂ ਹਨ ਸਗੋਂ ਮੁਲਜ਼ਮਾਂ ਨੇ ਨਾਂ ਬਦਲ ਕੇ ਠੱਗੀ ਮਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਇੰਝ ਅੜਿੱਕੇ ਚੜ੍ਹੇ ਮੁਲਜ਼ਮ
ਜਾਂਚ ਵਿਚ ਸਾਹਮਣੇ ਆਇਆ ਕਿ ਇਕ 60 ਲੱਖ ਦੀ ਐਂਟਰੀ ਹਰਿਆਣਾ ਦੇ ਮਹਿੰਦਰਗੜ੍ਹ ਦੇ ਐੱਸ.ਬੀ.ਆਈ. ਬੈਂਕ ਵਿਚ ਟ੍ਰਾਂਸਫਰ ਹੋਏ ਸਨ। ਇਹ ਖਾਤਾ ਵਿਕਰਮ ਯਾਦਵ ਦੇ ਨਾਂ 'ਤੇ ਸੀ। ਪੁਲਸ ਸਭ ਤੋਂ ਪਹਿਲਾਂ ਵਿਕਰਮ ਯਾਦਵ ਤਕ ਪਹੁੰਚੀ। ਉੱਥੋਂ ਪਤਾ ਲੱਗਿਆ ਕਿ ਉਸ ਦਾ ਸਿਰਫ਼ ਅਕਾਊਂਟ ਵਰਤਿਆਗਿਆ ਸੀ। ਮੁਲਜ਼ਮ ਧਰਮਿੰਦਰ ਕੁਮਾਰ ਨੇ ਉਸ ਦੇ ਅਕਾਊਂਟ ਦੀ ਡਿਟੇਲ ਲਈ ਸੀ। ਪੁਲਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਰਾਜਸਥਾਨ ਦੇ ਜੈਪੁਰ ਵਿਚ ਹੈ। ਪੁਲਸ ਦੀ ਇਕ ਟੀਮ ਜੈਪੁਰ ਪਹੁੰਚ ਗਈ, ਪਰ ਮੁਲਜ਼ਮ ਉੱਥੋਂ ਨਿਕਲ ਚੁੱਕਿਆ ਸੀ। ਫ਼ਿਰ ਉੱਥੋਂ ਪਤਾ ਲੱਗਿਆ ਕਿ ਮੁਲਜ਼ਮ ਹਰਿਆਣਾ ਦੇ ਰੇਵਾੜੜੀ ਇਲਾਕੇ ਵਿਚ ਹੈ। ਇਸ ਮਗਰੋਂ ਪੁਲਸ ਰਾਜਸਥਾਨ ਤੋਂ ਹੁੰਦੇ ਹੋਏ ਰੇਵਾੜੀ ਪਹੁੰਚ ਗਈ। ਜਿੱਥੇ ਪੁਲਸ ਨੇ ਛਾਪੇਮਾਰੀ ਕਰ ਕੇ ਪਹਿਲਾਂ ਮੁਲਜ਼ਮ ਧਰਮਿੰਦਰ ਨੂੰ ਕਾਬੂ ਕੀਤਾ। ਉਸ ਤੋਂ ਪੁੱਛਗਿੱਛ ਵਿਚ ਪਤਾ ਲੱਗਿਆ ਕਿ ਮੁਲਜ਼ਮ ਪੰਕਜ ਅਤੇ ਚੰਦਰ ਮੋਹਨ ਉਸ ਦੇ ਸਾਥੀ ਹਨ ਤੇ ਉਹ ਉਨ੍ਹਾਂ ਦੇ ਕਹਿਣ 'ਤੇ ਕੰਮ ਕਰਦਾ ਸੀ। ਹੁਣ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਰਾਜਸਥਾਨ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮਾਂ ਤੋਂ ਪਤਾ ਲੱਗਿਆ ਹੈ ਕਿ ਸਾਈਬਰ ਠੱਗੀ ਦਾ ਮਾਸਟਰ ਮਾਈਂਡ ਸਤੀਸ਼ ਕੁਮਾਰ, ਵਰੁਣ ਅਤੇ ਅਭਿਸ਼ੇਕ ਹੈ। ਇਹ ਕਦੀ ਹਰਿਆਣਾ, ਰਾਜਸਥਾਨ ਅਤੇ ਕਦੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿ ਕੇ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਠੱਗੀ ਕਰਦੇ ਹਨ। ਪੁਲਸ ਦਾ ਕਹਿਣਾ ਹੈ ਕਿ ਹੁਣ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8