ਦੁਕਾਨ ਤੋਂ ਹਜ਼ਾਰਾਂ ਰੁਪਏ ਦੀਆਂ ਲਾਟਰੀ ਟਿਕਟਾਂ ਚੋਰੀ
Friday, Jan 17, 2025 - 02:20 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ’ਚ ਇਕ ਲਾਟਰੀ ਦੀ ਦੁਕਾਨ ਤੋਂ ਲਾਟਰੀ ਖ਼ਰੀਦਣ ਲਈ ਆਇਆ ਅਣਪਛਾਤਾ ਵਿਅਕਤੀ ਹਜ਼ਾਰਾਂ ਰੁਪਏ ਦੀਆਂ ਲਾਟਰੀ ਟਿਕਟਾਂ ਚੋਰੀ ਕਰ ਕੇ ਲਿਆ ਗਿਆ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸ਼ਹੀਦ ਊਧਮ ਸਿੰਘ ਚੌਂਕ ਫਿਰੋਜ਼ਪੁਰ ਸ਼ਹਿਰ ’ਚ ਲਾਟਰੀ ਵੇਚਣ ਦਾ ਕੰਮ ਕਰਦੇ ਦੁਕਾਨਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਇਕ ਵਿਅਕਤੀ, ਜਿਸ ਨੇ ਕੰਬਲ ਲਿਆ ਹੋਇਆ ਸੀ, ਆਇਆ ਅਤੇ ਕਾਫੀ ਸਮੇਂ ਤੱਕ ਲਾਟਰੀ ਦੀਆਂ ਟਿਕਟਾਂ ਦੇਖਦਾ ਰਿਹਾ ਅਤੇ ਆਖ਼ਰ ਉਹ ਚਲਾ ਗਿਆ।
ਜਦ ਉਨ੍ਹਾਂ ਨੂੰ ਲਾਟਰੀ ਦੀਆਂ ਟਿਕਟਾਂ ਨਹੀਂ ਮਿਲੀਆਂ ਤਾਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਾ ਦੇਖਿਆ ਤਾਂ ਉਸ ’ਚ ਉਹ ਵਿਅਕਤੀ ਆਪਣੇ ਕੰਬਲ ਦੀ ਬੁੱਕਲ ’ਚ ਲਾਟਰੀ ਦੀਆਂ ਟਿਕਟਾਂ ਲੁਕੋ ਕੇ ਲੈ ਜਾਂਦਾ ਹੋਇਆ ਦਿਖਾਈ ਦਿੱਤਾ। ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 20/25 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਚੋਰ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਉਨ੍ਹਾਂ ਦੀਆਂ ਟਿਕਟਾਂ ਦਵਾਈਆਂ ਜਾਣ।