ਭਾਰਤ ’ਚ ਇਲੈਕਟ੍ਰਾਨਿਕ ਪੁਰਜ਼ਿਆਂ ’ਤੇ ਇੰਪੋਰਟ ਡਿਊਟੀ ਸਭ ਤੋਂ ਵੱਧ : ਰਿਪੋਰਟ

07/07/2023 2:08:36 PM

ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਇਲੈਕਟ੍ਰਾਨਿਕ ਖੇਤਰ ’ਚ ਕੰਪੋਨੈਂਟਸ ਦੇ ਇੰਪੋਰਟ ’ਤੇ ਮੁਕਾਬਲੇਬਾਜ਼ ਅਰਥਵਿਵਸਥਾਵਾਂ ਦੀ ਤੁਲਣਾ ’ਚ ਸਭ ਤੋਂ ਵੱਧ ਟੈਰਿਫ ਹੈ। ਪੰਜ ਦੇਸ਼ਾਂ ’ਚ ਇਲੈਕਟ੍ਰਾਨਿਕ ਖੇਤਰ ’ਚ ਪੁਰਜ਼ਿਆਂ ਦੇ ਇੰਪੋਰਟ ’ਤੇ ਡਿਊਟੀ ਦਾ ਅਧਿਐਨ ਕਰਨ ਤੋਂ ਬਾਅਦ ਉਦਯੋਗ ਸੰਗਠਨ ਇੰਡੀਆ ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ (ਆਈ. ਸੀ. ਈ. ਏ.) ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਆਈ.ਸੀ. ਈ. ਏ. ਨੇ ਵੀਰਵਾਰ ਨੂੰ ਕਿਹਾ ਕਿ ਵਧੇਰੇ ਟੈਰਿਫ ਨਾਲ ਮੁਕਾਬਲੇਬਾਜ਼ੀ ’ਤੇ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕਸ਼ਮੀਰੀ ਕੇਸਰ, GI ਟੈਗ ਕਾਰਨ ਵਿਦੇਸ਼ਾਂ 'ਚ ਵੀ ਵਧੀ ਮੰਗ

ਉਦਯੋਗ ਨੇ ਇਸ ਨੂੰ ਘੱਟ ਕਰ ਕੇ ਵੀਅਤਨਾਮ ਅਤੇ ਹੋਰ ਮੁਕਾਬਲੇਬਾਜ਼ ਦੇਸ਼ਾਂ ਦੇ ਬਰਾਬਰ ਕਰਨ ਦੀ ਮੰਗ ਕੀਤੀ ਹੈ। ਆਈ. ਸੀ. ਈ. ਏ. ਨੇ ਕਿਹਾ ਕਿ ਇਹ ਅਧਿਐਨ ਵਿੱਤੀ ਸਾਲ 2025-26 ਤੱਕ 120 ਅਰਬ ਡਾਲਰ ਦੇ ਐਕਸਪੋਰਟ ਸਮੇਤ 300 ਅਰਬ ਡਾਲਰ ਦੇ ਇਲੈਕਟ੍ਰਾਨਿਕਸ ਉਤਪਾਦਨ ਟੀਚੇ ਤੱਕ ਪਹੁੰਚਣ ਲਈ ਭਾਰਤ ਦੀ ਮੁਕਾਬਲੇਬਾਜ਼ ਸਮਰੱਥਾ ਦਾ ਮੁਲਾਂਕਣ ਕਰਨ ਲਈ ਜ਼ਰੂਰੀ ਹੈ। ਅੰਕੜਿਆਂ ਮੁਤਾਬਕ ਭਾਰਤ ’ਚ ਟੈਰਿਫ ਵੀਅਤਨਾਮ (ਐੱਫ. ਟੀ. ਏ. ਫੀਸ ਲਈ) ਦੀ ਤੁਲਣਾ ’ਚ 98 ਫੀਸਦੀ ਤੱਕ ਜ਼ਿਆਦਾ ਹੈ ਅਤੇ ਥਾਈਲੈਂਡ ਤੋਂ ਇਹ 90 ਫੀਸਦੀ ਵੱਧ ਹੈ।

ਭਾਰਤ ’ਚ ਇਲੈਕਟ੍ਰਾਨਿਕਸ ਉਦਯੋਗ ਦੀ ਚੋਟੀ ਦੀ ਸੰਸਥਾ ਆਈ. ਸੀ. ਈ. ਏ. ਨੇ ਰਿਪੋਰਟ ’ਚ ਦੱਸਿਆ ਕਿ ਮੁਕਾਬਲੇਬਾਜ਼ ਅਰਥਵਿਵਸਥਾਵਾਂ ’ਚ ਭਾਰਤ ਦੀ ਤੁਲਣਾ ’ਚ ਫੀਸ ਦੀ ਰੇਂਜ ਦੁੱਗਣੀ ਜਾਂ ਇਸ ਤੋਂ ਵੱਧ ਹੈ। ਜ਼ੀਰੋ ਡਿਊਟੀ ਸ਼੍ਰੇਣੀ ’ਚ ਉਨ੍ਹਾਂ ਦੇਸ਼ਾਂ ’ਚ ਵੱਧ ਹੈ। ਆਈ. ਸੀ. ਈ. ਏ. ਨੇ ਆਪਣੀ ਖੋਜ ’ਚ ਪੰਜ ਦੇਸ਼ਾਂ-ਭਾਰਤ, ਚੀਨ, ਵੀਅਤਨਾਮ, ਥਾਈਲੈਂਡ ਅਤੇ ਮੈਕਸੀਕੋ ’ਚ 120 ਪ੍ਰਮੁੱਖ ਕੰਪੋਨੈਂਟਸ ’ਤੇ ਟੈਰਿਫ ਦਰਾਂ ਦਾ ਮੁਲਾਂਕਣ ਕੀਤਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ਅਜੇ ਵੀ ਚੌਗਿਰਦੇ ਲਈ ਘਾਤਕ, ਜਾਨਵਰਾਂ ਤੇ ਮਨੁੱਖਾਂ ਲਈ ਹੈ ਵੱਡਾ ਖ਼ਤਰਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Harinder Kaur

Content Editor

Related News