IIFT ਦਾ ਪਲੇਸਮੈਂਟ ਖਤਮ, ਵਿਦਿਆਰਥੀਆਂ ਨੂੰ ਔਸਤਨ 20 ਲੱਖ ਦਾ ਪੈਕੇਜ

Saturday, Dec 22, 2018 - 04:02 PM (IST)

IIFT ਦਾ ਪਲੇਸਮੈਂਟ ਖਤਮ, ਵਿਦਿਆਰਥੀਆਂ ਨੂੰ ਔਸਤਨ 20 ਲੱਖ ਦਾ ਪੈਕੇਜ

ਨਵੀਂ ਦਿੱਲੀ—ਭਾਰਤੀ ਵਿਦੇਸ਼ ਵਪਾਰ ਸੰਸਥਾਨ (ਆਈ.ਆਈ.ਐੱਫ.ਟੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ 2017-19 ਬੈਚ ਦਾ ਪਲੇਸਮੈਂਟ ਪੂਰਾ ਹੋ ਗਿਆ ਹੈ। ਵਿਦਿਆਰਥੀਆਂ ਨੂੰ ਕੈਂਪਸ ਭਰਤੀਆਂ 'ਚ ਔਸਤਨ 20 ਲੱਖ ਰੁਪਏ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੈ। ਆਈ.ਆਈ.ਐੱਫ.ਟੀ. ਨੇ ਬਿਆਨ 'ਚ ਕਿਹਾ ਕਿ ਇਸ ਸਾਲ ਵੱਖ-ਵੱਖ ਖੇਤਰਾਂ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਪਲੇਸਮੈਂਟ 'ਚ ਹਿੱਸਾ ਲਿਆ ਹੈ। ਇਹ ਸੰਸਥਾਨ ਵਪਾਰਕ ਮੰਤਰਾਲੇ ਦੇ ਅਧੀਨ ਚੱਲਦਾ ਹੈ। ਸੰਸਥਾਨ ਨੇ ਕਿਹਾ ਕਿ 2017-19 ਦੇ ਬੈਚ ਦੇ ਪਲੇਸਮੈਂਟ ਅਭਿਐਨ 'ਚ 98 ਕੰਪਨੀਆਂ ਨੇ ਹਿੱਸਾ ਲਿਆ ਜਿਸ 'ਚ 32 ਨਵੀਂਆਂ ਕੰਪਨੀਆਂ ਹਨ। ਵਿਦਿਆਰਥੀਆਂ ਨੂੰ ਨੌਕਰੀ ਦਾ ਪ੍ਰਸਤਾਵ ਦੇਣ ਵਾਲੀਆਂ ਕੰਪਨੀਆਂ 'ਚ ਏਅਰਟੈੱਲ, ਐਮਾਜ਼ਾਨ, ਐਕਸਿਸ ਬੈਂਕ, ਬਜਾਜ ਆਟੋ, ਬ੍ਰਿਟਾਨੀਆ, ਜੀਈ, ਗੋਦਰੇਜ਼, ਗੋਲਡਮੈਨ ਸਾਕਸ, ਐੱਚ.ਪੀ, ਆਈ.ਸੀ.ਆਈ.ਸੀ.ਆਈ., ਆਈ.ਟੀ.ਸੀ., ਕੇ.ਪੀ.ਐੱਮ.ਜੀ., ਮੈਰਿਕੋ, ਪੀਰਾਮਲ, ਟਾਟਾ ਸਟੀਲ, ਯੈੱਸ ਬੈਂਕ ਵਰਗੇ ਨਾਂ ਸ਼ਾਮਲ ਹਨ। ਹੋਰ ਕੰਪਨੀਆਂ 'ਚ ਸਿਟੀ ਬੈਂਕ, ਕ੍ਰਿਸਿਲ, ਐੱਚ.ਐੱਸ.ਬੀ.ਸੀ., ਆਈ.ਸੀ.ਆਈ.ਸੀ.ਆਈ., ਐੱਲ ਐਂਡ ਟੀ. ਵੀ ਸ਼ਾਮਲ ਸਨ।


author

Aarti dhillon

Content Editor

Related News