ਦਿੱਲੀ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ, 1 ਫਰਵਰੀ ਤੋਂ ਲੱਗੇਗਾ ਨਵਾਂ ਚਾਰਜ

Saturday, Jan 02, 2021 - 02:01 PM (IST)

ਦਿੱਲੀ ਤੋਂ ਉਡਾਣ ਭਰਨਾ ਹੋਵੇਗਾ ਮਹਿੰਗਾ, 1 ਫਰਵਰੀ ਤੋਂ ਲੱਗੇਗਾ ਨਵਾਂ ਚਾਰਜ

ਨਵੀਂ ਦਿੱਲੀ- ਇੰਦਰਾ ਗਾਂਧੀ ਹਵਾਈ ਅੱਡਾ ਮੁਸਾਫ਼ਰਾਂ ਤੋਂ ਨਵਾਂ ਚਾਰਜ ਵਸੂਲਣਾ ਸ਼ੁਰੂ ਕਰਨ ਜਾ ਰਿਹਾ ਹੈ। ਇਸ ਲਈ ਦਿੱਲੀ ਤੋਂ ਉਡਾਣ ਭਰਨਾ ਫਰਵਰੀ ਤੋਂ ਥੋੜ੍ਹਾ ਮਹਿੰਗਾ ਹੋ ਜਾਵੇਗਾ।

ਏਅਰਪੋਰਟਸ ਇਕਨੋਮਿਕ ਰੈਗੂਲੇਟਰੀ ਅਥਾਰਟੀ (ਏ. ਈ. ਆਰ. ਏ.) ਨੇ 15 ਜਨਵਰੀ, 2020 ਤੱਕ ਏਅਰਲਾਈਨਾਂ 'ਤੇ ਲਗਾਏ ਗਏ "ਫਿਊਲ ਥਰੂਪੁੱਟ ਚਾਰਜ" ਦੇ ਬਦਲੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਨੂੰ 1 ਫਰਵਰੀ ਤੋਂ 31 ਮਾਰਚ ਤੱਕ ਇੱਥੋਂ ਉਡਾਣ ਭਰਨ ਵਾਲੇ ਪ੍ਰਤੀ ਯਾਤਰੀ ਕੋਲੋਂ 65.98 ਰੁਪਏ ਦਾ ਚਾਰਜ ਵਸੂਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਵੇਂ ਚਾਰਜ 'ਤੇ ਟੈਕਸ ਵੱਖ ਤੋਂ ਲੱਗੇਗਾ।

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਪ੍ਰਤੀ ਯਾਤਰੀ 'ਤੇ ਇਹ ਨਵਾਂ ਚਾਰਜ 1 ਅਪ੍ਰੈਲ 2021 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2022 ਵਿੱਚ 53 ਰੁਪਏ, ਵਿੱਤੀ ਸਾਲ 2023 ਵਿਚ 52.56 ਰੁਪਏ ਅਤੇ ਵਿੱਤੀ ਸਾਲ 2024 ਵਿਚ ਘਟਾ ਕੇ 51.97 ਰੁਪਏ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਭਾਰਤ-ਯੂ. ਕੇ. ਵਿਚਕਾਰ ਉਡਾਣਾਂ ਇਸ ਤਾਰੀਖ਼ ਤੋਂ ਸ਼ੁਰੂ ਕਰਨ ਦੀ ਹਰੀ ਝੰਡੀ

ਇੰਨਾ ਹੀ ਨਹੀਂ ਹਾਲੇ ਇਕ ਹੋਰ ਚਾਰਜ ਲੱਗ ਸਕਦਾ ਹੈ। ਦਰਅਸਲ, ਕੋਰੋਨਾ ਮਹਾਮਾਰੀ ਕਾਰਨ ਹੋਏ ਮਾਲੀਏ ਨੁਕਸਾਨ ਨੂੰ ਪੂਰਾ ਕਰਨ ਲਈ 'ਡਾਇਲ' ਨੇ ਘਰੇਲੂ ਅਤੇ ਕੌਮਾਂਤਰੀ ਮੁਸਾਫ਼ਰਾਂ ਕੋਲੋਂ 200 ਰੁਪਏ ਤੇ 300 ਰੁਪਏ ਦਾ ਵਾਧੂ ਚਾਰਜ ਮਾਰਚ 2024 ਤੱਕ ਵਸੂਲਣ ਦੀ ਇਜਾਜ਼ਤ ਮੰਗੀ ਹੈ। ਸੂਤਰਾਂ ਨੇ ਕਿਹਾ ਕਿ ਏ. ਈ. ਆਰ. ਏ. ਨੇ ਡਾਇਲ ਦੀ ਮੰਗ ਨੂੰ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਹੈ। ਏ. ਈ. ਆਰ. ਏ. ਨੇ 'ਡਾਇਲ' ਨੂੰ ਇਸ ਸਬੰਧ ਵਿਚ ਮਾਰਚ 2022 ਤੋਂ ਬਾਅਦ ਗੱਲ ਕਰਨ ਲਈ ਕਿਹਾ ਹੈ, ਜੇਕਰ ਉਸ ਦੀਆਂ ਵਿੱਤੀ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ- ਪਾਕਿਸਤਾਨ : ਹਿੰਦੂ ਮੰਦਰ ਦਾ ਮੁੜ ਨਿਰਮਾਣ ਕਰੇਗੀ ਸੂਬਾ ਸਰਕਾਰ

►ਨਵੇਂ ਚਾਰਜ ਨੂੰ ਲੈ ਕੇ ਕੀ ਹੈ ਤੁਹਾਡੀ ਰਾਇ, ਕੁਮੈਂਟ ਬਾਕਸ 'ਚ ਦਿਓ ਟਿਪਣੀ


author

Sanjeev

Content Editor

Related News