ਇੰਝ ਪਛਾਣੋ 2000 ਦੇ ਨੋਟ ਅਸਲੀ ਹਨ ਜਾਂ ਨਕਲੀ

02/19/2017 8:53:55 AM

ਜਲੰਧਰ— ਨਕਲੀ ਕਰੰਸੀ ਚਲਾਉਣ ਵਾਲੇ ਗਿਰੋਹਾਂ ਨੂੰ ਜਾਅਲਸਾਜ਼ੀ ਦਾ ਇਕ ਬਿਹਤਰ ਮੌਕਾ ਫਿਰ ਮਿਲ ਗਿਆ ਹੈ। ਇੱਥੇ ਤੁਹਾਨੂੰ ਕੁਝ ਖਾਸ ਨੁਕਤਿਆਂ ਬਾਰੇ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਜਾਅਲੀ ਨੋਟ ਦੀ ਤੁਰੰਤ ਪਛਾਣ ਕਰ ਸਕੋਗੇ। ਯਾਦ ਰੱਖੋ ਕਿ ਜਾਅਲੀ ਨੋਟ ਵਿਚ ਅਸਲੀ ਵਾਂਗ ਸਾਰੀਆਂ ਵਿਸ਼ੇਸ਼ਤਾਵਾਂ ਨਹੀਂ ਹੁੰਦੀਆਂ। 

ਜਾਅਲਸਾਜ਼ ਅਸਲੀ ਨੋਟਾਂ ਦੀ ਕਾਪੀ ਕਰ ਸਕਦੇ ਹਨ ਪਰ ਇਸਦੀਆਂ ਵਿਸ਼ੇਸ਼ਤਾਵਾਂ ਦੀ ਨਕਲ ਪੂਰੀ ਤਰ੍ਹਾਂ ਨਹੀਂ ਕਰ ਸਕਦੇ। 2000 ਦੇ ਹਰ ਨੋਟ ਵਿਚ ਅਜਿਹੀਆਂ ਕਈ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਨੂੰ ਹੂ-ਬ-ਹੂ ਬਣਾਉਣ ਵਿਚ ਉਹ ਅਸਮਰਥ ਹਨ। ਆਓ, ਇਨ੍ਹਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ-

ਅਸਲੀ ਨੋਟ ਅਜੇ ਵੀ ਬੇਜੋੜ

ਵਿਸ਼ੇਸ਼ਤਾਵਾਂ, ਜਿਨ੍ਹਾਂ ਦੀ ਪੂਰੀ ਨਕਲ ਕਰਨਾ ਔਖਾ
1. ਇਸ ਨੋਟ ਨੂੰ ਰੌਸ਼ਨੀ ਦੇ ਅੱਗੇ ਲਿਆ ਕੇ 2000 ਲਿਖਿਆ ਦੇਖਿਆ ਜਾ ਸਕਦਾ ਹੈ

3. ਦੇਵਨਾਗਰੀ ਲਿਪੀ (ਹਿੰਦੀ ਭਾਸ਼ਾ ਦੇ ਅੰਕ) '' ਰੁਪਏ ਦੇ ਚਿੰਨ੍ਹ ਦੇ ਨਾਲ 2000 ਲਿਖਿਆ ਹੋਇਆ ਹੈ

4. ਮਹਾਤਮਾ ਗਾਂਧੀ ਦਾ ਚਿੱਤਰ

7. ਗਾਰੰਟੀ ਦੀ ਧਾਰਾ, ਗਵਰਨਰ ਦੇ ਦਸਤਖਤ ਅਤੇ ਸੱਜੇ ਪਾਸੇ ਰਿਜ਼ਰਵ ਬੈਂਕ ਦਾ ਪ੍ਰਤੀਕ 
ਚਿੰਨ੍ਹ  
9. ਖੱਬੇ ਪਾਸੇ ਉੱਪਰ ਅਤੇ ਸੱਜੇ ਪਾਸੇ ਹੇਠਾਂ ਬਣਿਆ ਛੋਟੇ ਤੋਂ ਵੱਡੇ ਹੁੰਦੇ ਅੰਕਾਂ ਦਾ ਨੰਬਰ ਪੈਨਲ 

11. ਅਸ਼ੋਕ ਥੰਮ ਦਾ ਪ੍ਰਤੀਕ ਪਿਛਲਾ ਹਿੱਸਾ 

14. ਜਾਰੀ ਕਰਨ ਦਾ ਸਾਲ (2016) 

15. ਸਵੱਛ ਭਾਰਤ ਦਾ ਲੋਗੋ

16. 16 ਭਾਸ਼ਾਵਾਂ

17. ਮੰਗਲਯਾਨ ਦਾ ਚਿੱਤਰ (ਨਮੂਨਾ)

ਅੰਸ਼ਕ ਤੌਰ ''ਤੇ ਨਕਲ ਕੀਤੇ ਜਾ ਸਕਦੇ ਹਨ
2. ਨੋਟ ਨੂੰ ਟੇਢਾ ਕਰਨ ''ਤੇ ਹੀ 2000 ਲਿਖਿਆ ਦਿਸਦਾ ਹੈ, ਜਦਕਿ ਨਕਲੀ ਨੋਟ ਵਿਚ ਇਸਨੂੰ ਪੰਚ ਕੀਤਾ ਜਾਂਦਾ ਹੈ 

6. ਸੁਰੱਖਿਆ ਧਾਗਾ, ਜਿਸ ''ਤੇ ਲਿਖਿਆ ਹੈ ਆਰ. ਬੀ. ਆਈ. ਅਤੇ ਭਾਰਤ, ਨੋਟ ਨੂੰ ਹਲਕਾ ਮਰੋੜਨ ''ਤੇ ਇਸ ਦਾ ਰੰਗ ਹਰੇ ਤੋਂ ਨੀਲਾ ਹੋ ਜਾਂਦਾ ਹੈ ਜਦਕਿ ਨਕਲੀ ਨੋਟ ਵਿਚ ਸੁਰੱਖਿਆ ਧਾਗੇ ਦਾ ਰੰਗ ਨਹੀਂ ਬਦਲਦਾ ਅਤੇ ਇਸ ਦੀ ਕੁਆਲਿਟੀ ਵੀ ਬੇਕਾਰ ਹੁੰਦੀ ਹੈ 

8. ਇੱਥੇ ਮਹਾਤਮਾ ਗਾਂਧੀ ਦਾ ਵਾਟਰ ਮਾਰਕ ਅਤੇ ਇਲੈਕਟ੍ਰੋ ਟਾਈਪ ਵਿਚ ਲਿਖੀ ਸੰਖਿਆ 2000 ਹੁੰਦੀ ਹੈ, ਜਦੋਂ ਕਿ ਨਕਲੀ ਨੋਟ '' ਇਸ ਦੀ ਕੁਅਆਲਿਟੀ ਚੰਗੀ ਨਹੀਂ ਹੈ 

10. ਇੱਥੇ ਰੰਗ ਬਦਲਣ ਵਾਲੀ ਸਿਆਹੀ ਵਿਚ ਰੁਪਏ ਦੇ ਚਿੰਨ੍ਹ ਨਾਲ 2000 ਲਿਖਿਆ ਹੁੰਦਾ ਹੈ ਜਦੋਂ ਨਕਲੀ ਨੋਟ '' ਜਾਅਲਸਾਜ਼ ਚਮਕੀਲੀ ਸਿਆਹੀ ਵਰਤਦੇ ਹਨ, ਜੋ ਰੰਗ ਨਹੀਂ ਬਦਲਦੀ

ਇਨ੍ਹਾਂ ਦੀ ਨਕਲ ਨਹੀਂ ਕੀਤੀ ਜਾ ਸਕਦੀ
5. ਇੱਥੇ ਬਹੁਤ ਹੀ ਛੋਟੇ-ਛੋਟੇ ਅੱਖਰਾਂ 
''ਚ ਆਰ.ਬੀ. ਆਈ. ਅਤੇ 2000 ਲਿਖਿਆ ਹੁੰਦਾ ਹੈ, ਜਿਨ੍ਹਾਂ ਨੂੰ ਮਿੰਟ ਮਸ਼ੀਨ ਨਾਲ ਹੀ ਦੇਖਿਆ ਜਾ ਸਕਦਾ ਹੈ, ਇਸ ਲਈ ਜਾਅਲਸਾਜ਼ ਇਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸਲੀ ਨੋਟ '' ਸੱਜੇ ਪਾਸੇ ਆਇਤਾਕਾਰ ਵਿਚ 2000 ਲਿਖਿਆ ਹੁੰਦਾ ਹੈ ਅਤੇ ਇਸ ਦੀ ਛਪਾਈ ਉੱਠੀ ਹੁੰਦੀ ਹੈ, ਅਜਿਹਾ ਦ੍ਰਿਸ਼ਟੀਹੀਣਾਂ ਦੀ ਸਹੂਲਤ ਲਈ ਕੀਤਾ ਗਿਆ ਹੈ 

13. ਸੱਜੇ-ਖੱਬੇ ਪਾਸੇ ਬਣੀਆਂ 7 ਰੇਖਾਵਾਂ, ਇਹ ਜਾਅਲੀ ਨੋਟਾਂ ਵਿਚ ਵੀ ਹਨ ਪਰ ਉੱਭਰੀਆਂ ਹੋਈਆਂ ਨਹੀਂ ਹਨ ਇਸ ਵਿਸ਼ੇਸ਼ਤਾ ਨੂੰ ਵੀ ਦ੍ਰਿਸ਼ਟੀਹੀਣਾਂ ਦੀ ਸਹੂਲਤ ਲਈ ਦਿੱਤਾ ਗਿਆ ਹੈ, ਤਾਂ ਕਿ ਉਹ ਨੋਟ ਦੀ ਪਛਾਣ ਕਰ ਸਕਣ

 

 


 


Related News