ਆਈਡੀਆ ਅਤੇ ਵੋਡਾਫੋਨ ਦੇ ਘਟੇ 37 ਲੱਖ ਯੂਜ਼ਰਸ
Wednesday, Aug 23, 2017 - 07:10 PM (IST)
ਜਲੰਧਰ— ਟੈਲੀਕਾਮ ਕੰਪਨੀਆਂ ਆਪਣੇ ਨਾਲ ਯੂਜ਼ਰਸ ਨੂੰ ਜੋੜੇ ਰੱਖਣ ਲਈ ਨਵੇਂ-ਨਵੇਂ ਆਫਰਸ ਪੇਸ਼ ਕਰ ਰਹੀ ਹੈ। ਸੈਲੂਲਰ ਆਪਰੇਟਰ Association ਆਫ ਇੰਡੀਆ (coai) ਨੇ ਜੁਲਾਈ ਮਹੀਨੇ ਦਾ ਡਾਟਾ ਜਾਰੀ ਕੀਤਾ ਹੈ। COAI ਦੀ ਰਿਪੋਰਟ ਮੁਤਾਬਕ ਜੁਲਾਈ 'ਚ ਦੋਵੇਂ ਆਈਡੀਆ ਸੈਲੂਲਰ ਅਤੇ ਵੋਡਾਫੋਨ ਇੰਡੀਆ ਦੇ 37 ਲੱਖ ਯੂਜ਼ਰਸ ਘੱਟ ਗਏ ਹਨ। ਭਾਰਤੀ ਏਅਰਟੈੱਲ ਨੇ 6 ਲੱਖ ਨਵੇਂ ਯੂਜ਼ਰਸ ਨੂੰ ਆਪਣੇ ਨਾਲ ਜੋੜਿਆ ਹੈ। ਆਈਡੀਆ ਦੀ ਗੱਲ ਕਰੀਏ ਤਾਂ ਕੰਪਨੀ ਨੇ ਜੁਲਾਈ ਮਹੀਨੇ 'ਚ 23 ਲੱਖ ਮਿਲਿਅਨ ਅਤੇ ਵੋਡਾਫੋਨ ਨੇ 13.8 ਲੱਖ ਯੂਜ਼ਰਸ ਗੁਆਏ ਹਨ। ਫਿਲਹਾਲ ਆਈਡੀਆ ਅਤੇ ਵੋਡਾਫੋਨ Merger ਦੀ ਪ੍ਰੀਕਿਆ 'ਚ ਹਨ। ਜਦਕਿ ਏਅਰਸੈੱਲ ਨੇ 3.91 ਲੱਖ ਅਤੇ ਟੈਲੀਨਾਰ ਨੇ 2.75 ਲੱਖ ਕਸਟਮਰਸ ਗੁਆਏ ਹਨ। ਏਅਰਸੈੱਲ ਅਤੇ ਟੈਲੀਨਾਰ ਨੇ subscribers ਜੁਲਾਈ ਮਹੀਨੇ 'ਚ 37.74 ਲੱਖ ਘੱਟ ਕੇ 82.6 ਕਰੋੜ ਹੋ ਗਏ।
coai ਦੇ ਡਾਇਰੈਕਟਰ ਜਨਰਲ ਰਾਜਨ ਐਸ ਮੈਥਿਊਜ਼ ਨੇ ਇਕ ਬਿਆਨ 'ਚ ਦੱਸਿਆ ਕਿ ਟੈਲੀਕਾਮ ਸੈਕਟਰ 'ਚ ਚੱਲ ਰਿਹਾ ਵਿੱਤੀ ਤਨਾਅ ਇਨ੍ਹਾਂ ਗਿਣਤੀਆਂ 'ਚ ਦਿਖਾਈ ਦੇਵੇਗਾ। ਇਸ ਸਮੇਂ ਟੈਲੀਕਾਮ ਸੈਕਟਰ 'ਤੇ 4.5 ਲੱਖ ਕਰੋੜ ਰੁਪਏ ਦਾ ਕਰਜ ਹੈ। ਉਨ੍ਹਾਂ ਨੇ ਦੱਸਿਆ ਕਿ ਟੈਲੀਕਾਮ ਸੈਕਟਰ ਨੂੰ ਆਉਣ ਵਾਲੇ ਸਮੇਂ 'ਚ ਇੰਫ੍ਰਾਸਟਕਚਰ ਅਤੇ ਵਿਸਤਾਰ ਲਈ 2.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋਰ ਨਿਵੇਸ਼ ਦੀ ਜ਼ਰੂਰਤ ਹੈ। ਯੂ.ਪੀ ਸਰਕਲ 8.41 ਕਰੋੜ ਯੂਜ਼ਰਸ ਨਾਲ ਟਾਪ 'ਤੇ ਰਿਹਾ। ਉੱਥੇ, 7.87 ਯੂਜ਼ਰਸ ਨਾਲ ਮਹਾਰਾਸ਼ਟਰ ਦੂਜੇ ਨੰਬਰ 'ਤੇ ਹੈ। ਬਿਹਾਰ 7.62 ਕਰੋੜ subscribers ਨਾਲ ਤੀਸਰੇ ਨੰਬਰ 'ਤੇ ਹੈ। ਨਵੇਂ ਯੂਜ਼ਰਸ ਦੇ ਜੋੜਨ ਦੇ ਮਾਮਲੇ 'ਚ ਮਹਾਰਾਸ਼ਟਰ 5.1 ਲੱਖ ਅਤੇ ਯੂ.ਪੀ ਈਸਟ 4.7 ਲੱਖ ਯੂਜ਼ਰਸ ਨਾਲ ਟਾਪ 'ਤੇ ਰਹੇ।
