LIC ਕੋਲੋਂ IDBI ਬੈਂਕ ਨੇ ਮੰਗੇ 12,000 ਕਰੋੜ ਰੁਪਏ, ਪਹਿਲਾਂ ਮਿਲੇ ਸਨ 21624 ਕਰੋੜ

02/16/2019 12:22:14 PM

ਨਵੀਂ ਦਿੱਲੀ — IDBI ਬੈਂਕ ਨੇ ਆਪਣੇ ਫਸੇ ਹੋਏ ਕਰਜ਼ੇ ਕਾਰਨ ਬੈਂਕ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਆਪਣੇ ਨਵੇਂ ਮਾਲਕ LIC ਕੋਲੋਂ 12,000 ਕਰੋੜ ਰੁਪਏ ਦੀ ਪੂੰਜੀ ਦੀ ਮੰਗ ਕੀਤੀ ਹੈ। ਬੈਂਕ ਨੂੰ ਇਹ ਸਹਾਇਤਾ ਜਨਵਰੀ ਮਾਰਚ ਤਿਮਾਹੀ ਦੀ ਗੈਰ-ਕਾਰਗੁਜ਼ਾਰੀ ਜਾਇਦਾਦ ਦੀ ਭਰਪਾਈ ਕਰਨ ਲਈ ਚਾਹੀਦੀ ਹੈ।

ਪ੍ਰਾਪਤੀ ਦੇ ਰਸਮੀਕਰਨ ਤੋਂ ਚਾਰ ਮਹੀਨੇ ਪਹਿਲੇ ਦੀ ਮਿਆਦ ਵਿਚ ਬੈਂਕ ਨੂੰ ਐਲ.ਆਈ.ਸੀ. ਕੋਲੋਂ ਕੁੱਲ 21,624 ਕਰੋੜ ਰੁਪਏ ਦੀ ਪੂੰਜੀ ਪ੍ਰਾਪਤ ਹੋਈ ਸੀ। ਹੁਣੇ ਜਿਹੇ IDBI ਅਤੇ LIC ਦੇ ਅਧਿਕਾਰੀਆਂ ਨੇ ਵਿੱਤੀ ਸੇਵਾਵਾਂ ਦੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿਚ ਬੈਂਕ ਵਿਚ ਹੋਰ ਪੂੰਜੀ ਪਾਉਣ ਦੇ ਮਾਮਲੇ 'ਤੇ ਚਰਚਾ ਹੋਈ ਸੀ। ਐਲ.ਆਈ.ਸੀ. ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। IDBI ਬੈਂਕ ਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 4,185 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਸੀ। ਇਸ ਦੌਰਾਨ ਬੈਂਕ ਦੀ ਕੁੱਲ ਆਮਦਨ ਘੱਟ ਕੇ 6,190.94 ਕਰੋੜ ਰੁਪਏ ਰਹਿ ਗਈ, ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਬੈਂਕ ਦੀ ਆਮਦਨ 7,125.20 ਕਰੋੜ ਰੁਪਏ ਸੀ।

ਸਮੀਖਿਆ ਅਧੀਨ ਤਿਮਾਹੀ ਵਿਚ ਬੈਂਕ ਦਾ ਕੁੱਲ NPA 29.67 ਫੀਸਦੀ ਹੋ ਗਿਆ, ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ ਇਹ 24.72 ਫੀਸਦੀ ਸੀ। ਹਾਲਾਂਕਿ ਇਸ ਮਿਆਦ ਵਿਚ ਬੈਂਕ ਦੇ ਸ਼ੁੱਧ NPA 'ਚ ਗਿਰਾਵਟ ਆਈ ਅਤੇ ਇਹ 14.01 ਫੀਸਦੀ ਰਹੀ, ਜਦੋਂਕਿ ਦਸੰਬਰ 2017 ਤਿਮਾਹੀ ਵਿਚ ਬੈਂਕ ਸ਼ੁੱਧ NPA 16.02 ਫੀਸਦੀ ਸੀ। ਇਸ ਦਾ ਨਤੀਜਾ ਇਹੈ ਹੈ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਬੈਂਕ ਦਾ ਫਸੇ ਕਰਜ਼ਿਆਂ ਦੀ ਭਰਪਾਈ ਕਰਨ ਦਾ ਪ੍ਰਬੰਧ(ਵਿਵਸਥਾ) ਵਧ ਕੇ 5,074.80 ਕਰੋੜ ਰੁਪਏ ਹੋ ਗਿਆ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ ਇਹ 3,649.82 ਕਰੋੜ ਰੁਪਏ ਸੀ। ਸਰਕਾਰੀ ਬੈਂਕਾਂ ਵਿਚ IDBI ਬੈਂਕ ਦਾ NPA ਸਭ ਤੋਂ ਜ਼ਿਆਦਾ ਸੀ। ਅਜਿਹੇ 'ਚ ਬੈਂਕ ਦੀ ਰੇਗੂਲੇਟਰੀ ਪੂੰਜੀ ਬਰਕਰਾਰ ਰੱਖਣ ਲਈ ਸਰਕਾਰ ਨੇ ਪਿਛਲੇ ਸਾਲ 10,610 ਕਰੋੜ ਰੁਪਏ ਦੀ ਪੂੰਜੀ ਦਿੱਤੀ ਸੀ। ਜ਼ਿਕਰਯੋਗ ਹੈ ਕਿ IDBI ਬੈਂਕ 'ਚ LIC ਦੀ 51 ਫੀਸਦੀ ਹਿੱਸੇਦਾਰੀ ਹੈ
 


Related News