ਨਿੱਜੀ ਖੇਤਰ ਦੇ ਦਿੱਗਜ ICICI ਬੈਂਕ ਨੇ ਸ਼੍ਰੀਲੰਕਾ 'ਚ ਬੰਦ ਕੀਤਾ ਸੰਚਾਲਨ

Saturday, Oct 24, 2020 - 08:41 PM (IST)

ਨਿੱਜੀ ਖੇਤਰ ਦੇ ਦਿੱਗਜ ICICI ਬੈਂਕ ਨੇ ਸ਼੍ਰੀਲੰਕਾ 'ਚ ਬੰਦ ਕੀਤਾ ਸੰਚਾਲਨ

ਨਵੀਂ ਦਿੱਲੀ— ਨਿੱਜੀ ਖੇਤਰ ਦੇ ਪ੍ਰਮੁੱਖ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਸ਼੍ਰੀਲੰਕਾ 'ਚ ਸੰਚਾਲਨ ਬੰਦ ਕਰ ਦਿੱਤਾ ਹੈ।

ਨਿੱਜੀ ਖੇਤਰ ਦੇ ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਸ਼੍ਰੀਲੰਕਾ ਮੁਦਰਾ ਅਥਾਰਟੀ ਤੋਂ ਮਨਜ਼ੂਰੀ ਲੈ ਕੇ ਉੱਥੇ ਆਪਣਾ ਕੰਮ ਬੰਦ ਕਰ ਦਿੱਤਾ ਹੈ।

ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਕੇਂਦਰੀ ਬੈਂਕ ਦੇ ਮੁਦਰਾ ਬੋਰਡ ਨੇ ਉੱਥੇ ਸੰਚਾਲਨ ਬੰਦ ਕਰਨ ਅਤੇ ਜਾਰੀ ਕੀਤਾ ਲਾਇਸੈਂਸ ਸਮਾਪਤ ਕਰਨ ਦੇ ਉਸ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।

ਆਈ. ਸੀ. ਆਈ. ਸੀ. ਆਈ. ਬੈਂਕ ਨੇ ਕਿਹਾ, ''ਬੈਂਕ ਸੁਪਰਵਿਜ਼ਨ ਦੇ ਨਿਰਦੇਸ਼ਕ ਮੁਦਰਾ ਬੋਰਡ ਵੱਲੋਂ ਨਿਰਾਧਰਤ ਕੀਤੇ ਗਏ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਤੋਂ ਸੰਤੁਸ਼ਟ ਸਨ। ਸ਼੍ਰੀਲੰਕਾ 'ਚ ਕਾਰੋਬਾਰ ਕਰਨ ਲਈ ਬੈਂਕ ਨੂੰ ਜਾਰੀ ਕੀਤਾ ਗਿਆ ਲਾਇਸੈਂਸ 23 ਅਕਤੂਬਰ 2020 ਤੋਂ ਖਤਮ ਕਰ ਦਿੱਤਾ ਗਿਆ ਹੈ।


author

Sanjeev

Content Editor

Related News