ICICI ਬੈਂਕ ਨੇ ਖੋਲ੍ਹੀਆਂ 33 ਨਵੀਂਆਂ ਬ੍ਰਾਂਚਾਂ

10/23/2019 2:31:24 PM

ਲਖਨਊ—ਨਿੱਜੀ ਖੇਤਰ ਦੇ ਬੈਂਕ ਆਈ.ਸੀ.ਆਈ.ਸੀ.ਆਈ. ਨੇ ਉੱਤਰ ਪ੍ਰਦੇਸ਼ 'ਚ ਬੈਂਕਿੰਗ ਸੇਵਾਵਾਂ ਤੋਂ ਅਛੂਤੇ ਇਲਾਕਿਆਂ 'ਚ ਪਹੁੰਚ ਬਣਾਉਣ 'ਤੇ ਖਾਸ ਜ਼ੋਰ ਦਿੰਦੇ ਹੋਏ ਇਸ ਵਿੱਤੀ ਸਾਲ 'ਚ ਸੂਬੇ 'ਚ ਆਪਣੀਆਂ 33 ਬ੍ਰਾਂਚਾਂ ਖੋਲ੍ਹੀਆਂ ਹਨ। ਬੈਂਕ ਦੇ ਗਵਰਨਿੰਗ ਨਿਰਦੇਸ਼ਕ ਅਨੂਪ ਬਾਗਚੀ ਨੇ ਬੁੱਧਵਾਰ ਨੂੰ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਨੇ ਇਸ ਸਾਲ 33 ਨਵੀਂਆਂ ਬ੍ਰਾਂਚਾਂ ਖੋਲ੍ਹੀਆਂ ਹਨ। ਬੈਂਕਿੰਗ ਸੇਵਾਵਾਂ ਤੋਂ ਅਛੂਤੇ ਇਲਾਕਿਆਂ ਤੱਕ ਪਹੁੰਚ ਬਣਾਉਣ 'ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੀਆਂ ਬ੍ਰਾਂਚਾਂ ਅਤੇ ਐਕਸਟੇਂਸ਼ਨ ਕਾਊਂਟਰਾਂ ਦੀ ਗਿਣਤੀ 300 ਬ੍ਰਾਂਚਾਂ ਹੋ ਗਈਆਂ ਹਨ। ਬਾਗਚੀ ਨੇ ਦੱਸਿਆ ਕਿ ਵਿੱਤੀ ਸਾਲ 2019-20 'ਚ ਆਈ.ਸੀ.ਆਈ.ਸੀ.ਆਈ. ਦਾ ਟੀਚਾ ਪੂਰੇ ਦੂਸ਼ 'ਚ 450 ਨਵੀਂਆਂ ਬ੍ਰਾਂਚਾਂ ਖੋਲ੍ਹਣ ਦਾ ਹੈ। ਇਨ੍ਹਾਂ 'ਚੋਂ ਹੁਣ ਤੱਕ 375 ਬ੍ਰਾਂਚਾਂ ਖੋਲ੍ਹੀਆਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ ਦੀ ਰਣਨੀਤੀ ਅਜਿਹੇ ਹਰ ਇਲਾਕਿਆਂ 'ਚ ਆਪਣੀਆਂ ਬ੍ਰਾਂਚਾਂ ਖੋਲ੍ਹਣ ਦੀ ਹੈ ਜਿਥੇ ਕਾਰੋਬਾਰੀ ਗਤੀਵਿਧੀ ਹੁੰਦੀ ਹੈ। ਅਸੀਂ ਇਸ ਰਣਨੀਤੀ ਨੂੰ ਜਾਰੀ ਰੱਖਾਂਗੇ।


Aarti dhillon

Content Editor

Related News