ICICI ਬੈਂਕ ਦੀ ਸੌਗਾਤ, ATM 'ਚੋਂ ਹੁਣ ਬਿਨਾਂ ਡੈਬਿਟ ਕਾਰਡ ਦੇ ਕਢਾ ਸਕੋਗੇ ਪੈਸੇ

01/21/2020 3:34:53 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕ ਹੁਣ ਬਿਨਾਂ ਕਾਰਡ ਦੇ ਵੀ ਏ. ਟੀ. ਐੱਮ. 'ਚੋਂ ਪੈਸੇ ਕਢਵਾ ਸਕਣਗੇ। ਆਈ. ਸੀ. ਆਈ. ਸੀ. ਆਈ. ਬੈਂਕ ਨੇ ਮੰਗਲਵਾਰ ਨੂੰ 'ਕਾਰਡਲੈੱਸ ਕੈਸ਼ ਵਿਦਡ੍ਰਾਲ' ਸੁਵਿਧਾ ਲਾਂਚ ਕੀਤੀ ਹੈ। ਇਹ ਸੁਵਿਧਾ ਹਫਤੇ ਦੇ ਸੱਤੋਂ ਦਿਨ ਤੇ 24 ਘੰਟੇ ਉਪਲੱਬਧ ਹੋਵੇਗੀ।

ICICI ਬੈਂਕ ਗਾਹਕ ਕਿਸੇ ਵੀ ਸਮੇਂ ਬਿਨਾਂ ਡੈਬਿਟ ਕਾਰਡ ਦੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾ ਸਕਦੇ ਹਨ। ਇਸ ਨਾਲ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕਾਂ ਨੂੰ ਹਰ ਵਕਤ ਡੈਬਿਟ ਕਾਰਡ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਸਿਰਫ ਮੋਬਾਇਲ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ iMobile ਐਪ ਰੱਖਣੀ ਹੋਵੇਗੀ, ਜਿਸ ਰਾਹੀਂ ਇਸ ਸਰਵਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।


ਲਾਂਚਿੰਗ ਦੇ ਮੌਕੇ ਆਈ. ਸੀ. ਆਈ. ਸੀ. ਆਈ. ਦੇ ਕਾਰਜਕਾਰੀ ਡਾਇਰੈਕਟਰ ਅਨੂਪ ਬਾਗਚੀ ਨੇ ਕਿਹਾ, ''ਆਈ. ਸੀ. ਆਈ. ਸੀ. ਆਈ. ਬੈਂਕ ਦੀ ਕਾਰਡਲੈੱਸ ਕੈਸ਼ ਵਿਦਡ੍ਰਾਲ ਸੁਵਿਧਾ ਬਿਲਕੁਲ ਸੇਫ ਅਤੇ ਸਕਿਓਰ ਹੈ। ਗਾਹਕ ਰੋਜ਼ਾਨਾ ਜ਼ਰੂਰਤਾਂ ਤੇ ਖਰੀਦਦਾਰੀ ਲਈ ਬਿਨਾਂ ਡੈਬਿਟ ਕਾਰਡ ਦੇ ਮੋਬਾਇਲ ਫੋਨ ਜ਼ਰੀਏ ਆਈ. ਸੀ. ਆਈ. ਸੀ. ਆਈ. ਬੈਂਕ ਦੇ ਕਿਸੇ ਵੀ ਏ. ਟੀ. ਐੱਮ. 'ਚੋਂ ਪੈਸੇ ਕਢਵਾ ਸਕਣਗੇ।'' ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਦੇ ਏ. ਟੀ. ਐੱਮ. ਚੋਂ ਬਿਨਾਂ ਡੈਬਿਟ ਕਾਰਡ ਦੇ ਪੈਸੇ ਕਢਵਾਉਣ ਦੀ ਇਹ ਸਹੂਲਤ ਸਾਡੇ ਗਾਹਕਾਂ ਨੂੰ ਤੇਜ਼ ਅਤੇ ਵਿਲੱਖਣ ਤਜਰਬਾ ਪ੍ਰਦਾਨ ਕਰਨ ਜਾ ਰਹੀ ਹੈ। ਇਹ ਸਹੂਲਤ ਗਾਹਕਾਂ ਨੂੰ ਕਾਫੀ ਪਸੰਦ ਆਵੇਗੀ।

ICICI ਬੈਂਕ ਗਾਹਕ ਆਈ. ਸੀ. ਆਈ. ਸੀ. ਆਈ. ਬੈਂਕ ਦੇ 15,000 ਤੋਂ ਵੱਧ ਏ. ਟੀ. ਐੱਮਜ਼. 'ਤੇ ਇਸ ਸੁਵਿਧਾ ਦਾ ਫਾਇਦਾ ਲੈ ਸਕਣਗੇ। ਇਸ ਤਹਿਤ ਬੈਂਕ ਵੱਲੋਂ ਰੋਜ਼ਾਨਾ ਲੈਣ-ਦੇਣ ਦੀ ਲਿਮਟ ਦੇ ਨਾਲ-ਨਾਲ ਫਿਲਹਾਲ ਪ੍ਰਤੀ ਟ੍ਰਾਂਜੈਕਸ਼ਨ ਦੀ ਸੀਮਾ 20,000 ਰੁਪਏ ਨਿਰਧਾਰਤ ਕੀਤੀ ਗਈ ਹੈ।


Related News