Hyundai ਜਲਦੀ ਹੀ ਬਾਜ਼ਾਰ ’ਚ ਉਤਾਰੇਗੀ ਆਪਣੀ ਨਵੀਂ ਇਲੈਕਟ੍ਰਿਕ SUV
Tuesday, Oct 16, 2018 - 02:00 PM (IST)

ਨਵੀਂ ਦਿੱਲੀ– ਪ੍ਰਸਿੱਧ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੁੰਡਈ ਬਾਜ਼ਾਰ ’ਚ ਆਪਣੇ ਨਵੇਂ ਇਲੈਕਟ੍ਰਿਕ ਵ੍ਹੀਕਲ ਨੂੰ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨਵੀਂ ਕਾਰ ਦਾ ਨਾਂ Kona ਹੋਵੇਗਾ ਅਤੇ ਕੰਪਨੀ ਨੇ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਕਾਰ ਇਕ ਵਾਰ ਚਾਰਜ ਕਰਨ ’ਤੇ 258 ਮੀਲ ਯਾਨੀ 415 ਕਿਲੋਮੀਟਰ ਤਕ ਚੱਲੇਗੀ, ਜੋ ਕਿ ਨਾਨ-ਲਗਜ਼ਰੀ ਸੈਗਮੈਂਟ ’ਚ ਬਾਜ਼ਾਰ ’ਚ ਉਪਲੱਬਧ ਹੋਰ ਕਿਸੇ ਵੀ ਇਲੈਕਟ੍ਰਿਕ ਵ੍ਹੀਕਲ ਤੋਂ ਜ਼ਿਆਦਾ ਹੈ। ਦੱਸ ਦੇਈਏ ਕਿ Chevrolet Bolt EV ਦੀ ਰੇਂਜ 238 ਮੀਲ, Nissan Leaf ਦੀ ਰੇਂਜ 151 ਮੀਲ ਹੈ।
ਬੈਟਰੀ
ਕੋਨਾ ਇਲੈਕਟ੍ਰਿਕ ’ਚ 64 KWH ਦੀ ਲਿਥੀਅਮ ਆਇਨ ਪਾਲੀਮਰ ਬੈਟਰੀ ਪੈਕ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜਨ ਲਈ ਸਿਰਫ 9.2 ਸੈਕੰਡ ਦਾ ਸਮਾਂ ਲੱਗੇਗਾ, ਉਥੇ ਹੀ ਇਸ ਦੀ ਟਾਪ ਸਪੀਡ 155 Kmph ਹੋਵੇਗੀ। ਬੈਟਰੀ ਨੂੰ ਫੁੱਲ ਚਾਰਜ ਹੋਣ ’ਚ 6 ਘੰਟੇ ਲੱਗਣਗੇ। ਜਦੋਂ ਕਿ 80 ਫੀਸਦੀ ਚਾਰਜਿੰਗ ਫਾਸਟ ਚਾਰਜਰ ਰਾਹੀਂ ਸਿਰਫ ਇਕ ਘੰਟੇ ’ਚ ਹੀ ਹੋ ਜਾਵੇਗੀ।
ਡਿਜ਼ਾਈਨ
ਇਸ ਵਿਚ ਕੰਪੋਸਿਟ ਲਾਈਟ, ਟਾਪ ’ਤੇ LED DRLs ਅਤੇ ਟੂ-ਟੋਨ ਰੂਫ ਦੇ ਨਾਲ 7 ਰੰਗ ਦੇ ਐਕਸਟੀਰੀਅਰ ਦਿੱਤੇ ਗਏ ਹਨ। ਉਥੇ ਹੀ ਇਸ ਵਿਚ ਖਾਸ ਲੈਂਪ ਬੇਜ਼ਲ ਅਤੇ ਫਰੰਟ ਬੰਪਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ Kona ਇਲੈਕਟ੍ਰਿਕ ’ਚ ਐਕਸਕਲੂਜ਼ਿਵ 17 ਇੰਚ ਦੇ ਅਲੌਏ ਵ੍ਹੀਲਸ ਦਿੱਤੇ ਹਨ।