ਬੀਬੀ ਨੂੰ ਲੱਗਾ 340 ਕਰੋੜ ਦਾ ਜੈਕਪਾਟ, ਪਤੀ ਨੇ ਸੁਪਨੇ ’ਚ ਆਏ ਸਨ ਲਾਟਰੀ ਦੇ ਨੰਬਰ

Tuesday, Jan 26, 2021 - 06:07 PM (IST)

ਬੀਬੀ ਨੂੰ ਲੱਗਾ 340 ਕਰੋੜ ਦਾ ਜੈਕਪਾਟ, ਪਤੀ ਨੇ ਸੁਪਨੇ ’ਚ ਆਏ ਸਨ ਲਾਟਰੀ ਦੇ ਨੰਬਰ

ਨਵੀਂ ਦਿੱਲੀ — ਆਮਤੌਰ ’ਤੇ ਅਜਿਹਾ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਤਾਂ ਝੱਪੜ ਫਾੜ ਕੇ ਦਿੰਦਾ ਹੈ। ਕਿਸਮਤ ਬਦਲਦਿਆਂ ਦੇਰ ਨਹੀਂ ਲਗਦੀ। ਪਰ ਅਜਿਹਾ ਦੇਖਣ ਨੂੰ ਬਹੁਤ ਘੱਟ ਮਿਲਦਾ ਹੈ। ਇਕ ਕੈਨੇਡੀਅਨ ਜਨਾਨੀ ਨਾਲ ਇਹ ਸੱਚ ਹੋ ਗਿਆ, ਇਹ ਔਰਤ ਰਾਤੋਂ-ਰਾਤ ਅਰਬਪਤੀ ਬਣ ਗਈ। ਦਰਅਸਲ ਅਜਿਹਾ ਹੀ ਕੁਝ ਟੋਰਾਂਟੋ ਦੀ ਇਕ ਔਰਤ ਨਾਲ ਹੋਇਆ ਹੈ। ਟੋਰਾਂਟੋ ਦਾ ਡੇਂਗ ਪ੍ਰਾਵਟੂਡੋਮ ਪਿਛਲੇ 20 ਸਾਲਾਂ ਤੋਂ ਇਕ ਨੰਬਰ ਦੀ ਲਾਟਰੀ ਖਰੀਦ ਰਿਹਾ ਸੀ ਅਤੇ ਹੁਣ ਉਸਦੀ ਕਿਸਮਤ ਖੁੱਲ੍ਹ ਗਈ ਹੈ। ਦੱਸ ਦੇਈਏ ਕਿ ਇਸ ਔਰਤ ਨੇ 340 ਕਰੋੜ ਰੁਪਏ ਦਾ ਲੋਟੋ ਮੈਕਸ ਜੈਕਪਾਟ ਜਿੱਤਿਆ ਹੈ। ਯਾਨੀ ਕਿ ਉਹ ਅਰਬਪਤੀ ਬਣ ਗਈ ਹੈ।

ਇਹ ਵੀ ਪੜ੍ਹੋ : Tiktok ’ਤੇ ਭਾਰਤ ’ਚ ਸਦਾ ਲਈ ਲੱਗੇਗੀ ਪਾਬੰਦੀ! 58 ਹੋਰ ਚੀਨੀ ਮੋਬਾਈਲ ਐਪਸ ’ਤੇ ਵੀ ਹੋਵੇਗੀ ਸਥਾਈ ਪਾਬੰਦੀ

ਪਤੀ ਦੇ ਸੁਪਨੇ ਵਿਚ ਆਇਆ ਸੀ ਇਕ ਲਾਟਰੀ ਨੰਬਰ 

57 ਸਾਲਾ ਔਰਤ ਡੇਂਗ ਪ੍ਰਾਵਟੂਡੋਮ ਨੇ ਦੱਸਿਆ ਕਿ “ਮੇਰੇ ਪਤੀ ਦਾ 20 ਸਾਲ ਪਹਿਲਾਂ ਕੁਝ ਲਾਟਰੀ ਨੰਬਰਾਂ ਬਾਰੇ ਸੁਪਨਾ ਦੇਖਿਆ ਸੀ, ਉਹ 20 ਸਾਲਾਂ ਤੋਂ ਉਸੇ ਲਾਟਰੀ ਨੰਬਰ ਨਾਲ ਖੇਡ ਰਹੀ ਹੈ ਅਤੇ ਹੁਣ ਜਾ ਕੇ ਉਸਦਾ ਜੈਕਪਾਟ ਹੈ। ਡੇਂਗ ਪ੍ਰਾਵਟੂਡੋਮ ਆਪਣੇ 14 ਭੈਣਾਂ-ਭਰਾਵਾਂ ਨਾਲ 1980 ਵਿਚ ਕਨੇਡਾ ਤੋਂ ਲਾਓਸ ਆ ਗਏ ਸਨ। ਉਹ ਕਹਿੰਦੀ ਹੈ ਕਿ ਉਸਨੇ ਅਤੇ ਉਸਦੇ ਪਤੀ ਨੇ 40 ਸਾਲ ਮਜ਼ਦੂਰੀ ਕੀਤੀ ਅਤੇ ਇਸ ਸਮੇਂ ਦੌਰਾਨ ਉਹਨਾਂ ਨੇ ਕਈ ਘੰਟੇ ਕੰਮ ਕੀਤਾ ਅਤੇ ਪਰਿਵਾਰ ਨੂੰ ਪਾਲਿਆ।

ਇਹ ਵੀ ਪੜ੍ਹੋ : ‘1.4 ਅਰਬ ਡਾਲਰ ਦੀ ਵਸੂਲੀ ਲਈ ਵਿਦੇਸ਼ਾਂ ’ਚ ਜ਼ਬਤ ਹੋ ਸਕਦੀ ਹੈ ਭਾਰਤੀ ਜਾਇਦਾਦ’

ਡੇਂਗ ਦਾ ਸੁਪਨਾ 

ਡੇਂਗ ਪ੍ਰਾਵਟੂਡੋਮ ਅਤੇ ਉਸ ਦੇ ਪਰਿਵਾਰ ਵਾਲੇ 340 ਕਰੋੜ ਰੁਪਏ ਜਿੱਤਣ ਤੋਂ ਬਾਅਦ ਬਹੁਤ ਖੁਸ਼ ਹਨ। ਉਸੇ ਸਮੇਂ ਡੇਂਗ ਅਤੇ ਉਸਦਾ ਪਤੀ ਹੁਣ ਇਸ ਜਿੱਤਣ ਵਾਲੇ ਪੈਸੇ ਨਾਲ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੈਸੇ ਨਾਲ ਉਹ ਆਪਣੇ ਕੁਝ ਕਰਜ਼ੇ ਨੂੰ ਵਾਪਸ ਕਰ ਦੇਣਗੇ ਅਤੇ ਆਪਣੇ ਬੱਚਿਆਂ ਦੀ ਵੀ ਸਹਾਇਤਾ ਕਰਨਗੇ। ਡੇਂਗ ਨੇ ਕਿਹਾ ਕਿ ਇਸ ਪੈਸੇ ਨਾਲ ਉਹ ਕੋਰੋਨਾ ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ਵਿਚ ਘੁੰਮਣਗੇ।

ਇਹ ਵੀ ਪੜ੍ਹੋ : ਰਾਜਸਥਾਨ ਵਿਚ ਪੈਟਰੋਲ ਦੀਆਂ ਕੀਮਤਾਂ ਨੇ ਮਾਰੀ ਸੈਂਚੁਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News