ਲਾਕਡਾਊਨ 4.0 ''ਚ ਸੰਚਾਲਨ ਦੀ ਛੋਟ ਚਾਹੁੰਦਾ ਹੈ ਹੋਟਲ, ਰੈਸਟੋਰੈਂਟ ਉਦਯੋਗ

05/17/2020 1:42:40 AM

ਮੁੰਬਈ (ਭਾਸ਼ਾ) -ਹੋਟਲ ਅਤੇ ਰੈਸਟੋਰੈਂਟ ਉਦਯੋਗ ਨੇ ਸਰਕਾਰ ਤੋਂ ਲਾਕਡਾਊਨ 4.0 'ਚ ਉਨ੍ਹਾਂ ਨੂੰ ਵੀ ਸੰਚਾਲਨ ਦੀ ਛੋਟ ਦੇਣ ਦੀ ਅਪੀਲ ਕੀਤੀ ਹੈ। ਉਦਯੋਗ ਦਾ ਕਹਿਣਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਉਹ ਕਾਫੀ ਸੰਕਟ 'ਚ ਹੈ। ਉਦਯੋਗ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਸ ਨੂੰ ਘੱਟ ਤੋਂ ਘੱਟ ਗਰੀਨ ਅਤੇ ਆਰੇਂਜ ਖੇਤਰਾਂ 'ਚ ਛੋਟ ਦੇਣ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਫੈੱਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਫ. ਐੱਚ. ਆਰ. ਏ. ਆਈ.) ਨੇ ਕਿਹਾ ਕਿ ਸਰਕਾਰ ਨੂੰ ਗਰੀਨ ਖੇਤਰਾਂ 'ਚ ਹੋਟਲਾਂ ਅਤੇ ਰੈਸਟੋਰੈਂਟ ਨੂੰ 100 ਫੀਸਦੀ ਸੰਚਾਲਨ ਦੀ ਆਗਿਆ ਦੇਣੀ ਚਾਹੀਦੀ ਹੈ। ਉਥੇ ਹੀ ਆਰੇਂਜ ਖੇਤਰਾਂ 'ਚ ਸਮਰੱਥਾ ਦੇ 50 ਫੀਸਦੀ 'ਤੇ ਸੰਚਾਲਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਐੱਫ. ਐੱਚ. ਆਰ. ਏ. ਆਈ. ਦੇ ਉਪ-ਪ੍ਰਧਾਨ ਗੁਰਬਕਸ਼ੀਸ਼ ਸਿੰਘ ਕੋਹਲੀ ਨੇ ਕਿਹਾ ਕਿ ਅੱਜ ਵੀ ਦੇਸ਼ ਦੀ ਸਭ ਤੋਂ ਵੱਡੀ ਪਹਿਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ ਪਰ ਸਾਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਹੋਟਲ ਅਤੇ ਸੈਰ-ਸਪਾਟਾ ਖੇਤਰ 'ਚ 4.3 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਅੱਜ ਇਹ ਲੋਕ ਸੰਘਰਸ਼ ਕਰ ਰਹੇ ਹਨ। ਹਰ ਵਾਰ ਲਾਕਡਾਊਨ ਨੂੰ ਵਧਾਉਣ ਦੇ ਨਾਲ ਸਾਡੀ ਪ੍ਰੇਸ਼ਾਨੀ ਵੱਧ ਜਾਂਦੀ ਹੈ।


Karan Kumar

Content Editor

Related News