ਆਯੁਸ਼ਮਾਨ ਭਾਰਤ ਦੇ ਤਹਿਤ 171 ਹਸਪਤਾਲ ਪੈਨਲ ਤੋਂ ਬਾਹਰ

Saturday, Jan 04, 2020 - 04:17 PM (IST)

ਆਯੁਸ਼ਮਾਨ ਭਾਰਤ ਦੇ ਤਹਿਤ 171 ਹਸਪਤਾਲ ਪੈਨਲ ਤੋਂ ਬਾਹਰ

ਨਵੀਂ ਦਿੱਲੀ—ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ ਫਰਜ਼ੀਵਾੜਾ ਕਰਨ ਦੇ ਦੋਸ਼ 'ਚ 171 ਹਸਪਤਾਲਾਂ ਨੂੰ ਪੈਨਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਹਸਪਤਾਲਾਂ 'ਤੇ 4.5 ਕਰੋੜ ਰੁਪਏ ਤੋਂ ਜ਼ਿਆਦਾ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਰਾਸ਼ਟਰੀ ਸਿਹਤ ਅਥਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਉਤਰਾਖੰਡ ਅਤੇ ਝਾਰਖੰਡ ਦੇ ਛੇ ਹਸਪਤਾਲਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਸ ਨੇ ਇਕ ਬਿਆਨ 'ਚ ਕਿਹਾ ਕਿ ਹਸਪਤਾਲਾਂ ਨੂੰ ਪਹਿਲਾਂ ਹੀ ਪੈਨਲ ਤੋਂ ਬਾਹਰ ਕੀਤਾ ਜਾ ਚੁੱਕਾ ਹੈ। ਕਦਾਚਾਰ 'ਚ ਸ਼ਾਮਲ ਹਸਪਤਾਲਾਂ 'ਤੇ 4.5 ਕਰੋੜ ਰੁਪਏ ਤੋਂ ਜ਼ਿਆਦਾ ਦਾ ਜ਼ੁਰਮਾਨਾ ਲਗਾਇਆ ਗਿਆ ਹੈ।


author

Aarti dhillon

Content Editor

Related News