ਹੁੱਕਾ ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਲਾਇਸੈਂਸ ਹੋਣਗੇ ਰੱਦ !

Wednesday, Nov 01, 2017 - 12:20 PM (IST)

ਨਵੀਂ ਦਿੱਲੀ— ਦਿੱਲੀ ਦੇ ਹੁੱਕਾ ਬਾਰ, ਰੈਸਟੋਰੈਂਟਾਂ, ਹੋਟਲਾਂ ਦੇ ਲਾਇਸੈਂਸ ਰੱਦ ਹੋ ਸਕਦੇ ਹਨ। ਦਿੱਲੀ ਸਰਕਾਰ ਨੇ ਦਿੱਲੀ 'ਚ ਗੈਰ ਸਮੋਕਿੰਗ ਅਤੇ ਸਮੋਕਿੰਗ ਕਰਨ ਵਾਲੇ ਖੇਤਰਾਂ 'ਚ ਹੁੱਕਾ ਪੀਣ ਦੀ ਆਗਿਆ ਨਾਂ ਦੇਣ ਦੇ ਮਾਮਲੇ 'ਚ ਸਖਤੀ ਕਰਨ ਦਾ ਫੈਸਲਾ ਲਿਆ ਹੈ। ਇਸ 'ਚ ਦਿੱਲੀ ਦੇ ਉਦਮੀਆਂ 'ਤੇ ਸੁਪਰੀਮ ਕੋਰਟ ਦੁਆਰਾ ਕੋਇਲਾ ਅਤੇ ਫਰਨੇਸ ਤੇਲ ਦੀ ਵਰਤੋਂ 1 ਨਵੰਬਰ ਤੱਕ ਰੋਕ ਕੇ ਇਸ ਸਬੰਧ 'ਚ ਹੋਰ ਸਮਾਂ ਦੇਣ ਲਈ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਉਦਮੀਆਂ ਦੀ ਪਟੀਸ਼ਨ 'ਤੇ 6 ਨਵੰਬਰ ਨੂੰ ਸੁਣਵਾਈ ਕਰੇਗੀ।
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ, ਕਿ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਐਕਟ 4 ਦੇ ਅਨੁਸਾਰ ਗੈਰ-ਸਮੋਕਿੰਗ ਖੇਤਰ 'ਚ ਹੁੱਕਾ ਪੀਣ ਦੀ ਅਨੁਮਤੀ ਨਹੀਂ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ 23 ਮਈ, 2017 ਦੀ ਨੋਟੀਫਿਕੇਸ਼ਨ ਸਮੋਕਿੰਗ ਖੇਤਰ 'ਚ ਵੀ ਹੁੱਕਾ ਪੀਣ 'ਤੇ ਪੂਰੀ ਤਰ੍ਹਾਂ ਪਾਬੰਧੀ ਲਗਾ ਦਿੱਤੀ ਜਾਵੇਗੀ। ਇਸ ਲਈ ਕਿਸੇ ਵੀ ਰੂਪ 'ਚ ਹੁੱਕਾ ਪੀਣਾ ਗੈਰ ਕਾਨੂੰਨੀ ਹੈ।
ਇਸ ਲਈ, ਦਿੱਲੀ ਪੁਲਸ ਅਤੇ ਨਗਰ ਨਿਗਮਾਂ ਨੂੰ ਅਜਿਹੇ ਰੈਸਟੋਰੈਂਟਾਂ, ਹੋਟਲਾਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ਦੇ ਲਾਇਸੈਂਸ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ। ਜਿੱਥੇ ਗੈਰ ਕਾਨੂੰਨੀ ਰੂਪ ਨਾਲ ਹੁੱਕਾ ਸੇਵਨ ਕੀਤਾ ਜਾਂਦਾ ਹੈ। ਜੈਨ ਨੇ ਕਿਹਾ ਕਿ ਰਾਜ ਤੰਬਾਕੂ ਕੰਟਰੋਲ ਸੈੱਲ ਨੇ ਦਿੱਲੀ ਦੇ ਕਈ ਹਿੱਸਿਆਂ 'ਚ ਕਈ ਛਾਪੇ ਮਾਰੇ ਅਤੇ ਉਠਾਏ ਗਏ ਨਮੂਨਿਆਂ ਦੇ ਰਸਾਇਣਕ ਵਿਸ਼ਲੇਸ਼ਣ ਨੇ ਲਗਭਗ ਸਾਰੇ ਨਮੂਨਿਆਂ 'ਚ ਨਿਕੋਟੀਨ ਪਾਇਆ ਗਿਆ ਜਦਕਿ ਇਨ੍ਹਾਂ ਦਾ ਜੜੀ-ਬੂਟੀਆਂ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਰੋਗ ਨਿਯੰਤਰਨ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ ਇਕ ਘੰਟੇ ਤੱਕ ਹੁੱਕਾ ਪੀਣਾ 200 ਸਿਗਰਟ ਪੀਣ ਦੇ ਬਰਾਬਰ ਹੁੰਦਾ ਹੈ। ਉਦਯੋਗ ਸੂਤਰਾਂ ਦੇ ਮੁਤਾਬਕ ਦਿੱਲੀ 'ਚ ਅਜਿਹੇ ਬਾਰ, ਰੈਸਟੋਰੈਂਟਾਂ ਅਤੇ ਹੋਟਲ ਦੀ ਸੰਖਿਆ 400-500 ਹੋ ਸਕਦੀ ਹੈ, ਜਿਨ੍ਹਾਂ 'ਚ ਹੁੱਕਾ ਸੇਵਨ ਕੀਤਾ ਜਾਂਦਾ ਹੈ। ਅਜਿਹੇ ਹੁੱਕਾ ਬਾਰ ਮੁੱਖ ਰੂਪ 'ਚ ਹੌਜ ਖਾਸ, ਰਾਜੌਰੀ ਗਾਰਡਨ, ਕਨਾਟ ਪਲੇਸ, ਗਰੇਟਰ ਕੈਲਾਸ਼, ਜਨਕਪੁਰੀ ਅਤੇ ਡਿਫੈਂਸ ਕਾਲੋਨੀ ਵਿਚ ਹਨ।


Related News