2 ਸਾਲਾਂ ''ਚ 10 ਸ਼ਹਿਰਾਂ ''ਚ ਵਿਸਤਾਰ ਕਰੇਗੀ ਹੋਮਫੂਡੀ

05/25/2020 12:02:57 PM

ਨਵੀਂ ਦਿੱਲੀ (ਭਾਸ਼ਾ) : ਖਾਣ-ਪੀਣ ਦਾ ਸਾਮਾਨ ਆਨਲਾਈਨ ਉਪਲੱਬਧ ਕਰਵਾਉਣ ਵਾਲੀ ਕੰਪਨੀ ਹੋਮਫੂਡੀ ਦੀ ਯੋਜਨਾ ਅਗਲੇ 2 ਸਾਲਾਂ 'ਚ ਦੇਸ਼ ਦੇ 10 ਸ਼ਹਿਰਾਂ 'ਚ ਵਿਸਤਾਰ ਦੀ ਹੈ। ਕੰਪਨੀ ਇਸ ਲਈ ਪੈਸਾ ਜੁਟਾਉਣ ਦੀ ਸੰਭਾਵਨਾ ਵੀ ਲੱਭ ਰਹੀ ਹੈ। ਇਹ ਸਟਾਰਟਅਪ ਕੰਪਨੀ ਹੋਮ ਸ਼ੈਫ (ਰਸੋਈਏ) ਨੂੰ ਘਰੋਂ ਕੰਮ (ਵਰਕ ਫਰਾਮ ਹੋਮ) ਕਰਨ ਦੀ ਸਹੂਲਤ ਦਿੰਦੀ ਹੈ। ਘਰ 'ਚ ਬਣੇ ਖਾਣ-ਪੀਣ ਦੇ ਸਾਮਾਨ ਦੀ ਸਪਲਾਈ ਲੋਕਾਂ ਨੂੰ ਦਿੱਤੀ ਜਾਂਦੀ ਹੈ।

ਹੋਮਫੂਡੀ ਦੇ ਸੰਸਥਾਪਕ ਅਤੇ ਨਿਰਦੇਸ਼ਕ ਨਰੇਂਦਰ ਸਿੰਘ ਦਹੀਆ ਨੇ ਕਿਹਾ,''ਅਸੀਂ ਅਗਲੇ 2 ਸਾਲਾਂ 'ਚ ਬੈਂਗਲੁਰੂ, ਮੁੰਬਈ, ਚੇਨਈ, ਹੈਦਰਾਬਾਦ ਸਮੇਤ 10 ਸ਼ਹਿਰਾਂ 'ਚ ਵਿਸਤਾਰ ਦੀ ਤਿਆਰੀ ਕਰ ਰਹੇ ਹਾਂ। ਉਸ ਸਮੇਂ ਤੱਕ ਸਾਡੇ ਪਲੇਟਫਾਰਮ 'ਤੇ ਇਕ ਲੱਖ ਤੋਂ ਜ਼ਿਆਦਾ ਹੋਮ ਸ਼ੈਫ ਹੋਣਗੇ।'' ਦਹੀਆ ਨੇ ਕਿਹਾ ਕਿ ਕੰਪਨੀ ਵਿਸਤਾਰ ਲਈ 50 ਲੱਖ ਡਾਲਰ ਯਾਨੀ 37 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਹੋਮਫੂਡੀ ਨੇ ਕਿਹਾ ਕਿ ਕੰਪਨੀ ਵਿਸਤਾਲ ਲਈ 50 ਲੱਖ ਡਾਲਰ ਯਾਨੀ 37 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਹੋਮਫੂਡੀ ਨੇ ਕਿਹਾ ਕਿ ਉਸ ਦੇ ਮੰਚ 'ਤੇ ਸਾਰੇ ਹੋਮ ਸ਼ੈਫ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਤੋਂ ਤਸਦੀਕ ਹਨ। ਫਿਲਹਾਲ ਕਰੀਬ 200 ਹੋਮ ਸ਼ੈਫ ਕੰਪਨੀ ਲਈ ਕੰਮ ਕਰ ਰਹੇ ਹਨ। ਅਜੇ ਕੰਪਨੀ ਨੋਇਡਾ, ਗ੍ਰੇਟਰ ਨੋਇਡਾ ਅਤੇ ਇੰਦੀਰਾਪੁਰਮ (ਗਾਜੀਆਬਾਦ) ਵਿਚ ਸੇਵਾਵਾਂ ਦੇ ਰਹੀ ਹੈ।


cherry

Content Editor

Related News