ਹਿੰਦੁਸਤਾਨ ਐਰੋਨਾਟਿਕਸ ਨੇ ਟੇਕ ਮਹਿੰਦਰਾ ਨਾਲ 400 ਕਰੋੜ ਰੁਪਏ ਦਾ ਕੀਤਾ ਸੌਦਾ

10/29/2020 1:17:51 PM

ਨਵੀਂ ਦਿੱਲੀ (ਹਿੰਦੋਸਤਾਨ) — ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐਚਏਐਲ) ਨੇ ਪ੍ਰਾਜੈਕਟ ਤਬਦੀਲੀ ਦੇ ਸਮਰਥਨ ਲਈ ਟੈਕ ਮਹਿੰਦਰਾ ਨਾਲ 400 ਕਰੋੜ ਰੁਪਏ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਐਚ.ਏ.ਐਲ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐਚ.ਏ.ਐਲ. ਨੇ ਬੀ.ਐਸ.ਈ. ਨੂੰ ਦੱਸਿਆ, 'ਹਿੰਦੁਸਤਾਨ ਐਰੋਨਾਟਿਕਸ ਨੇ ਤਕਨੀਕੀ ਵਿਸਥਾਰ ਅਤੇ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ (ਈਆਰਪੀ) ਦੇ ਕੇਂਦਰੀਕਰਨ ਰਾਹੀਂ ਪ੍ਰੋਜੈਕਟ ਤਬਦੀਲੀ ਵਜੋਂ ਕਾਰੋਬਾਰ ਵਿਚ ਵੱਡੇ ਪੱਧਰ 'ਤੇ ਤਬਦੀਲੀਆਂ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਟੇਕ ਮਹਿੰਦਰਾ ਪ੍ਰਣਾਲੀ ਨੂੰ ਏਕੀਕ੍ਰਿਤ ਕੰਪਨੀ ਵਜੋਂ ਅਗਲੇ ਨੌਂ ਸਾਲਾਂ ਵਿਚ 400 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਤਬਦੀਲੀ ਨੂੰ ਲਾਗੂ ਕਰੇਗੀ। ”ਐਚ.ਏ.ਐਲ. ਨੇ ਕਿਹਾ ਕਿ ਟੇਕ ਮਹਿੰਦਰਾ ਈ.ਆਰ.ਪੀ. ਪ੍ਰਣਾਲੀ ਨੂੰ ਬਦਲਣ ਅਤੇ ਆਧੁਨਿਕ ਬਣਾਉਣ ਲਈ ਜ਼ਿੰਮੇਵਾਰ ਹੋਵੇਗੀ।


Harinder Kaur

Content Editor

Related News