HFCL ਨੂੰ BSNL ਤੋਂ ਮਿਲਿਆ 128 ਕਰੋੜ ਰੁਪਏ ਦਾ ਆਰਡਰ

Monday, Nov 20, 2017 - 03:07 PM (IST)

ਨਵੀਂ ਦਿੱਲੀ—ਟੈਲੀਕਾਮ ਉਪਕਰਣ ਬਣਾਉਣ ਵਾਲੀ ਘਰੇਲੂ ਕੰਪਨੀ ਹਿਮਾਚਲ ਫਿਊਚਰੀਸਟਿਕ ਕੰਮਿਊਨਿਕੇਸ਼ਨਸ ਲਿਮਟਿਡ (ਐੱਚ. ਐੱਫ. ਸੀ. ਐੱਲ.) ਨੂੰ ਜਨਤਕ ਦੂਰਸੰਚਾਰ ਸੇਵਾਪ੍ਰਦਾਤਾ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਤੋਂ 128 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। 
ਬੰਬਈ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ 'ਚ ਐੱਚ. ਐੱਫ. ਸੀ. ਐੱਲ. ਨੇ ਦੱਸਿਆ ਕਿ ਉਸ ਨੂੰ ਬੀ. ਐੱਸ. ਐੱਨ. ਐੱਲ. ਲਈ ਪੂਰੇ ਦੇਸ਼ 'ਚ ਪੈਕੇਟ ਮਾਈਕ੍ਰੋਵੇਵ ਰੇਡੀਓ ਪ੍ਰਣਾਲੀ ਦੀ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ। ਇਸ ਆਰਡਰ ਦੀ ਕੀਮਤ 128 ਕਰੋੜ ਰੁਪਏ ਹੈ। 
ਕੰਪਨੀ ਨੇ ਕਿਹਾ ਕਿ ਉਪਕਰਣ ਖਰੀਦ ਦਾ ਆਰਡਰ ਇਕ ਟਰਾਂਸਫਰਮੇਟਿਕ ਪ੍ਰਾਜੈਕਟ ਦਾ ਹਿੱਸਾ ਹੈ। ਇਸ ਤੋਂ ਇਲਾਵਾ ਆਰਡਰ ਦੇ ਤਹਿਤ ਕੰਪਨੀ ਬੀ.ਐੱਸ.ਐੱਨ.ਐੱਲ ਨੂੰ ਸਾਲਾਨਾ ਰੱਖ-ਰਖਾਅ ਅਤੇ ਉਪਕਰਣ ਲਗਾਉਣ ਦਾ ਕੰਮ ਵੀ ਕਰੇਗੀ। 


Related News