ਹੈਕਸਾਵੇਅਰ ਦਾ ਮੁਨਾਫਾ 0.2 ਫੀਸਦੀ ਵਧਿਆ, ਆਮਦਨ 1 ਫੀਸਦੀ ਵਧੀ

Thursday, Nov 02, 2017 - 08:50 AM (IST)

ਨਵੀਂ ਦਿੱਲੀ—ਸਾਲ 2017 ਦੀ ਤੀਜੀ ਤਿਮਾਹੀ 'ਚ ਹੈਕਸਾਵੇਅਰ ਦਾ ਮੁਨਾਫਾ 0.2 ਫੀਸਦੀ ਵਧ ਕੇ 142.3 ਕਰੋੜ ਰੁਪਏ ਹੋ ਗਿਆ ਹੈ। ਸਾਲ 2017 ਦੀ ਦੂਜੀ ਤਿਮਾਹੀ 'ਚ ਹੈਕਸਾਵੇਅਰ ਦਾ ਮੁਨਾਫਾ 122.4 ਕਰੋੜ ਰੁਪਏ ਰਿਹਾ ਸੀ।
ਸਾਲ 2017 ਦੀ ਤੀਜੀ ਤਿਮਾਹੀ 'ਚ ਹੈਕਸਾਵੇਅਰ ਦੀ ਆਮਦਨ 1 ਫੀਸਦੀ ਵਧ ਕੇ 993.1 ਕਰੋੜ ਰੁਪਏ ਹੋ ਗਈ ਹੈ। ਸਾਲ 2017 ਦੀ ਦੂਜੀ ਤਿਮਾਹੀ 'ਚ ਹੈਕਸਾਵੇਅਰ ਦੀ ਆਮਦਨ 983.6 ਰੁਪਏ ਰਹੀ ਸੀ। 
ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਹੈਕਸਾਵੇਅਰ ਦਾ ਐਬਿਟਡਾ 160.2 ਕਰੋੜ ਰੁਪਏ ਤੋਂ ਵਧ ਕੇ 173.7 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਹੈਕਸਾਵੇਅਰ ਦਾ ਐਬਿਟਡਾ ਮਾਰਜਨ 16.29 ਫੀਸਦੀ ਤੋਂ ਵਧ ਕੇ 17.49 ਫੀਸਦੀ ਰਿਹਾ ਹੈ।
ਸਾਲ 2017 ਦੀ ਦੂਜੀ ਤਿਮਾਹੀ 'ਚ ਹੈਕਸਾਵੇਅਰ ਦੀ ਡਾਲਰ 'ਚ ਹੋਣ ਵਾਲੀ ਆਮਦਨ 15.4 ਕਰੋੜ ਡਾਲਰ ਰਹੀ ਹੈ ਜਦਕਿ ਅਨੁਮਾਨ ਸੀ ਕਿ ਤੀਜੀ ਤਿਮਾਹੀ 'ਚ ਕੰਪਨੀ ਦੀ ਡਾਲਰ ਆਮਦਨ 15.3 ਕਰੋੜ ਡਾਲਰ ਰਹੇਗੀ। ਤਿਮਾਹੀ ਆਧਾਰ 'ਤੇ ਸਤੰਬਰ ਤਿਮਾਹੀ 'ਚ ਹੈਕਸਾਵੇਅਰ ਦੀ ਡਾਲਰ ਰੈਵਨਿਊ ਗਰੋਥ 0.7 ਫੀਸਦੀ ਦੇ ਅਨੁਮਾਨ ਮੁਤਾਬਲੇ 0.9 ਫੀਸਦੀ ਰਹੀ ਹੈ।


Related News