ਆ ਗਿਆ Hero ਦਾ ਧਾਕੜ ਇਲੈਕਟ੍ਰਿਕ ਸਕੂਟਰ, ਫੁਲ ਚਾਰਜ 'ਚ ਚੱਲੇਗਾ 165 KM

Thursday, Dec 05, 2024 - 07:23 PM (IST)

ਆ ਗਿਆ Hero ਦਾ ਧਾਕੜ ਇਲੈਕਟ੍ਰਿਕ ਸਕੂਟਰ, ਫੁਲ ਚਾਰਜ 'ਚ ਚੱਲੇਗਾ 165 KM

ਆਟੋ ਡੈਸਕ- ਹੋਂਡਾ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ Active E ਅਤੇ QC1 ਨੂੰ ਪੇਸ਼ ਕੀਤਾ ਹੈ। ਉਸ ਤੋਂ ਠੀਕ ਬਾਅਦ ਹੀਰੋ ਮੋਟੋਕੋਰਪ ਨੇ ਇਲੈਕਟ੍ਰਿਕ ਸਕੂਟਰ ਦੀ Vida V2 ਰੇਂਜ ਨੂੰ ਲਾਂਚ ਕੀਤਾ ਹੈ। V2 ਸੀਰੀਜ਼ ਨੂੰ ਲਿਆਉਣ ਦੇ ਪਿੱਛੇ ਕਾਰਨ ਹੀਰੋ ਮੋਟੋਕੋਰਪ ਨੂੰ ਆਪਣੇ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਨੂੰ ਵਧਾਉਣਾ ਹੈ। ਉਥੇ ਹੀ ਕੰਪਨੀ ਹੋਂਡਾ ਦੇ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਹੋਣ ਤੋਂ ਪਹਿਲਾਂ ਰਿਮੂਵੇਬਲ ਬੈਟਰੀ ਵਾਲੇ ਇਲੈਕਟ੍ਰਿਕ ਸਕੂਟਰਾਂ ਦਾ ਇਕ ਵੱਡਾ ਹਿੱਸਾ ਹਾਸਲ ਕਰਨਾ ਵੀ ਟੀਚਾ ਹੈ। ਆਓ ਜਾਣਦੇ ਹਾਂ Vida V2 ਇਲੈਕਟ੍ਰਿਕ ਸਕੂਟਰ ਦੀ ਕੀਮਤ ਅਤੇ ਖੂਬੀਆਂ ਬਾਰੇ...

Hero Vida V2: ਡਿਜ਼ਾਈਨ

- Vida V2 ਲਾਈਨਅਪ ਨੂੰ ਦੋ ਕਲਰ ਆਪਸ਼ਨ 'ਚ ਲਿਆਂਦਾ ਗਿਆ ਹੈ, ਜੋ ਮੈਟ ਨੈਕਸਸ ਬਲਿਊ-ਗ੍ਰੇਅ ਅਤੇ ਗਲਾਸੀ ਸਪੋਰਟਸ ਰੈੱਡ ਹੈ। ਇਸ ਦਾ ਡਿਜ਼ਾਈਨ V1 ਦੀ ਤੁਲਨਾ 'ਚ ਕੁਝ ਬਦਲਿਆ ਗਿਆ ਹੈ। ਉਥੇ ਹੀ ਇਸ ਦੇ ਫਰੰਟ ਟਰਨ ਇੰਡੀਕੇਟਰਸ ਵੀ ਨਵੇਂ ਡਿਜ਼ਾਈਨ ਦੇ ਦੇਖਣ ਨੂੰ ਮਿਲ ਰਹੇ ਹਨ। 

- ਇਸ ਦੇ ਸਾਈਡ ਬਾਡੀ ਪੈਨਲ 'ਤੇ ਹੁਣ V1 ਦੀ ਥਾਂ V2 ਬੈਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Vida V2 ਰੇਂਜ ਦਾ ਡਿਜ਼ਾਈਨ V1 ਰੇਂਜ ਵਰਗਾ ਹੀ ਹੈ। ਇਸ ਵਿਚ ਰਿਮੂਵੇਬਲ ਬੈਟਰੀ ਦੇ ਡਿਜ਼ਾਈਨ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ V1 ਰੇਂਜ ਦੀ ਤਰ੍ਹਾਂ V2 ਲਾਈਨਅਪ ਨੂੰ ਐਰਗੋਨੋਮਿਕਸ ਅਤੇ ਰਾਈਡ ਹੈਂਡਲਿੰਗ ਅਤੇ ਪਰਫਾਰਮੈਂਸ ਨੂੰ ਬਰਕਰਾਰ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ- FREE ਮਿਲ ਰਿਹੈ 3 ਮਹੀਨਿਆਂ ਦਾ ਰੀਚਾਰਜ! 

Hero Vida V2: ਬੈਟਰੀ ਅਤੇ ਰੇਂਜ

ਇਸਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ Vida V2 ਇਲੈਕਟ੍ਰਿਕ ਸਕੂਟਰ 'ਚ ਰਿਮੂਵੇਬਲ IP67-ਰੇਟਿਡ ਬੈਟਰੀ ਪੈਕ ਦਿੱਤਾ ਗਿਆ ਹੈ। ਇਸ ਦੇ V2 Lite 'ਚ 2.2 kWh ਕਪੈਸਿਟੀ ਦੀ ਸਭ ਤੋਂ ਛੋਟੀ ਬੈਟਰੀ ਦਿੱਤੀ ਗਈ ਹੈ। ਉਥੇ ਹੀ V2 Plus ਬੈਟਰੀ ਦਾ ਸਾਈਜ਼ 3.44 kWh ਦਿੱਤਾ ਗਿਆ ਹੈ ਅਤੇ V2 Pro 'ਚ 3.94 kWh ਕਪੈਸਿਟੀ ਦੀ ਬੈਟਰੀ ਦਿੱਤੀ ਗਈ ਹੈ। ਹੀਰੋ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ Vida V2 ਫੁਲ ਚਾਰਜ ਹੋਣ ਤੋਂ ਬਾਅਦ 165 ਕਿਲੋਮੀਟਰ ਤਕ ਦੀ ਰੇਂਜ ਦੇਵੇਗਾ। ਇਸ ਵਿਚ ਦਿੱਤੀ ਗਈ ਬੈਟਰੀ 5 ਕਿਲੋਵਾਟ ਦੀ ਪੀਕ ਪਾਵਰ ਅਤੇ 25 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦੀ ਹੈ। Vida V2 ਸਿਰਫ 2.9 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। 

Hero Vida V2: ਕੀਮਤ

Hero Vida V2 ਨੂੰ ਭਾਰਤੀ ਬਾਜ਼ਾਰ 'ਚ ਤਿੰਨ ਵੇਰੀਐਂਟ 'ਚ ਲਿਆਂਦਾ ਗਿਆ ਹੈ, ਜੋ V2 Lite, V2 Plus ਅਤੇ V2 Pro ਹੈ। ਇਸਦੇ V2 Lite ਦੀ ਐਕਸ-ਸ਼ੋਅਰੂਮ ਕੀਮਤ 96,000 ਰੁਪਏ, V2 Plus ਦੀ ਐਕਸ-ਸ਼ੋਅਰੂਮ ਕੀਮਤ 1,15,000 ਰੁਪਏ ਅਤੇ V2 Pro ਦੀ ਐਕਸ-ਸ਼ੋਅਰੂਮ ਕੀਮਤ 1,35,000 ਰੁਪਏ ਹੈ। 

ਇਹ ਵੀ ਪੜ੍ਹੋ- Airtel ਦਾ ਸਭ ਤੋਂ ਸਸਤਾ ਫੈਮਲੀ ਪਲਾਨ, ਇਕ ਰੀਚਾਰਜ 'ਚ ਚੱਲਣਗੇ ਦੋ ਸਿਮ, ਮਿਲਣਗੇ ਇਹ ਫਾਇਦੇ


author

Rakesh

Content Editor

Related News