ਹੀਰੋ ਮੋਟੋ ਨੂੰ 1010.5 ਕਰੋੜ ਦਾ ਮੁਨਾਫਾ

Thursday, Nov 02, 2017 - 08:09 AM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਹੀਰੋ ਮੋਟੋ ਨੂੰ 1010.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ ਜਦਕਿ ਇਸ ਤਿਮਾਹੀ 'ਚ ਹੀਰੋ ਮੋਟੋ ਨੂੰ 1035 ਕਰੋੜ ਰੁਪਏ ਦਾ ਮੁਨਾਫਾ ਹੋਣ ਦਾ ਅਨੁਮਾਨ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਹੀਰੋ ਮੋਟੋ ਦੀ ਆਮਦਨ 7.3 ਫੀਸਦੀ ਵਧ ਕੇ 8362 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਹੀਰੋ ਮੋਟੋ ਦੀ ਆਮਦਨ 7796.2 ਕਰੋੜ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਹੀਰੋ ਮੋਟੋ ਦਾ ਐਬਿਟਡਾ 1368.9 ਕਰੋੜ ਰੁਪਏ ਤੋਂ ਵਧ ਕੇ 1455.7 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਹੀਰੋ ਮੋਟੋ ਦਾ ਐਬਿਟਡਾ ਮਾਰਜਨ 17.6 ਫੀਸਦੀ ਤੋਂ ਘੱਟ ਕੇ 17.4 ਫੀਸਦੀ ਰਿਹਾ ਹੈ।


Related News