ਜੇ ਪਰਿਵਾਰ ਬਚਾਉਣਾ ਤਾਂ ਦਿਓ ਛੇ ਕਰੋੜ, ਨਹੀਂ ਤਾਂ ਜਲਦੀ ਦਿਖਾਵਾਂਗੇ ਟਰੇਲਰ

Friday, Sep 13, 2024 - 06:30 PM (IST)

ਜੇ ਪਰਿਵਾਰ ਬਚਾਉਣਾ ਤਾਂ ਦਿਓ ਛੇ ਕਰੋੜ, ਨਹੀਂ ਤਾਂ ਜਲਦੀ ਦਿਖਾਵਾਂਗੇ ਟਰੇਲਰ

ਚੰਡੀਗੜ੍ਹ (ਸੁਸ਼ੀਲ) : ਲਾਰੈਂਸ ਬਿਸ਼ਨੋਈ ਦੇ ਨਾਂ ਦੇ ਸੈਕਟਰ-8 ਦੇ ਇਕ ਵਪਾਰੀ ਨੂੰ ਵ੍ਹਟਸਐਪ ਕਾਲ ਕਰਕੇ 6 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਲਈ ਕਾਲ ਕਰਨ ਤੋਂ ਪਹਿਲਾਂ ਵਪਾਰੀ ਨੂੰ ਉਸ ਦੇ ਪਰਿਵਾਰ ਦੀ ਤਸਵੀਰ ਵੀ ਭੇਜੀ। ਫਿਰੌਤੀ ਮੰਗਣ ਵਾਲੇ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਦੱਸਿਆ ਅਤੇ ਕਿਹਾ ਕਿ 6 ਕਰੋੜ ਰੁਪਏ ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਇਕ ਪ੍ਰਾਪਰਟੀ ਡੀਲਰ ਨੂੰ ਦੇਣੇ ਹਨ। ਵਪਾਰੀ ਨੇ ਤੁਰੰਤ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਡੀ.ਡੀ.ਆਰ. ਦਰਜ ਕੀਤੀ ਹੈ। ਸੈਕਟਰ-8 ਦੇ ਵਸਨੀਕ ਇਕ ਵਪਾਰੀ ਨੇ ਪੁਲਸ ਨੂੰ ਦੱਸਿਆ ਕਿ ਉਹ ਮੰਗਲਵਾਰ ਰਾਤ ਕਿਸੇ ਕੰਮ ਲਈ ਸੈਕਟਰ-40 ਗਿਆ ਸੀ। 601160780994 ਨੰਬਰ ਤੋਂ ਵ੍ਹਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੱਸਿਆ ਅਤੇ ਕਿਹਾ ਕਿ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਕਾਲ ਕੀਤੀ ਹੈ। ਉਸ ਨੇ ਕਥਿਤ ਤੌਰ ’ਤੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਸੈਕਟਰ-39 ਥਾਣਾ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਡੀ.ਡੀ.ਆਰ. ਦਰਜ ਕੀਤੀ।

ਇਹ ਵੀ ਪੜ੍ਹੋ : ਡੇਰਾ ਬਿਆਸ ਵਲੋਂ ਇਕ ਹੋਰ ਵੱਡਾ ਐਲਾਨ, ਜਾਰੀ ਹੋਇਆ ਨੋਟੀਫਿਕੇਸ਼ਨ

ਸ਼ਿਕਾਇਤਕਰਤਾ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 12.05 ਤੋਂ 12.10 ਵਜੇ ਦੇ ਦਰਮਿਆਨ ਉਸ ਨੂੰ ਵ੍ਹਟਸਐਪ ਕਾਲਾਂ ਆਈਆਂ। ਫੋਨ ਕਰਨ ਵਾਲੇ ਨੇ ਪਹਿਲਾਂ 3 ਕਰੋੜ ਤੇ ਫਿਰ 6 ਕਰੋੜ ਰੁਪਏ ਦੀ ਫਿਰੌਤੀ ਮੰਗੀ। ਫਿਰੌਤੀ ਨਾ ਦੇਣ ’ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਸ ਨੇ ਕਿਹਾ ਕਿ ਜਲਦ ਹੀ ਟਰੇਲਰ ਦਿਖਾ ਦਿੱਤਾ ਜਾਵੇਗਾ। ਸੈਕਟਰ-3 ਥਾਣਾ ਪੁਲਸ ਵ੍ਹਟਸਐਪ ਨੰਬਰ 'ਤੇ ਕਾਲਰ ਦੀ ਆਵਾਜ਼ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਮਿਲਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੋਨ ਕਰਨ ਵਾਲੇ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਇਕ ਪ੍ਰਾਪਰਟੀ ਡੀਲਰ ਦਾ ਨਾਂ 'ਤੇ ਨੰਬਰ ਵੀ ਦਿੱਤਾ। ਉਸ ਨੇ ਸ਼ਿਕਾਇਤਕਰਤਾ ਨੂੰ ਫਿਰੌਤੀ ਦੀ ਰਕਮ ਉਸ ਨੂੰ ਸੌਂਪਣ ਲਈ ਕਿਹਾ। ਇਸ ਤੋਂ ਇਲਾਵਾ ਵਪਾਰੀ ਨੂੰ ਉਸ ਦੇ ਬੱਚਿਆਂ ਦੀਆਂ ਤਸਵੀਰਾਂ ਤੱਕ ਵੀ ਭੇਜੀਆਂ। ਕਾਲ ਕਰਨ ਵਾਲਿਆਂ ਕੋਲ ਵਪਾਰੀ ਦੇ ਆਉਣ-ਜਾਣ ਤੋਂ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਹੈ। ਪੁਲਸ ਬੱਦੀ ਦੇ ਪ੍ਰਾਪਰਟੀ ਡੀਲਰ ਤੋਂ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ, ਪੰਜਾਬ 'ਚ ਨਵਾਂ ਕਾਨੂੰਨ ਲਾਗੂ, 5 ਹਜ਼ਾਰ ਦਾ ਚਲਾਨ, ਪਾਸਪੋਰਟ 'ਚ ਵੀ ਆਵੇਗੀ ਦਿੱਕਤ  

ਫਿਰੌਤੀ ਨਾ ਦੇਣ ’ਤੇ ਕਰਵਾਈ ਗੋਲੀਬਾਰੀ

ਸੈਕਟਰ-5 ਦੇ ਰਹਿਣ ਵਾਲੇ ਵਪਾਰੀ ਕੁਲਦੀਪ ਤੋਂ ਗੋਲਡੀ ਬਰਾੜ ਦੇ ਨਾਂ ’ਤੇ ਜਨਵਰੀ ਮਹੀਨੇ ’ਚ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਦੀ ਰਕਮ ਨਾ ਦੇਣ ’ਤੇ ਉਸ ਦੀ ਕੋਠੀ ’ਤੇ ਗੋਲਡੀ ਬਰਾੜ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਤੋਂ ਫਾਇਰਿੰਗ ਕਰਵਾਈ ਸੀ। ਇਸ ਮਾਮਲੇ ’ਚ ਪੁਲਸ ਨੇ ਮੁਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਨੇੜੇ ਪਿੰਡ ਕਰਤਾਰਪੁਰ ਦੇ ਗੁਰਵਿੰਦਰ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ’ਚ ਲਾਡੀ ਤੋਂ ਇਲਾਵਾ ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਕਾਸ਼ੀ ਸਿੰਘ ਉਰਫ ਹੈਰੀ, ਸਰਬਜੀਤ ਸਿੰਘ ਉਰਫ਼ ਸਰਬੂ ਅਤੇ ਗਗਨਦੀਪ ਸਿੰਘ ਉਰਫ਼ ਗੋਲਡੀ ਸ਼ਾਮਲ ਹਨ। ਐੱਨ.ਆਈ.ਏ. ਨੇ ਗੋਲਡੀ ਬਰਾੜ ’ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ।

 

ਇਹ ਵੀ ਪੜ੍ਹੋ : ਰਾਸ਼ਨ ਕਾਰਡ ਵਾਲਿਓ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗੀ ਕਣਕ ਮਿਲਣੀ

ਕਲੱਬਾਂ ’ਚ ਬਾਊਂਸਰ ਮੁਹੱਈਆ ਕਰਵਾਉਣ ਵਾਲੇ ਗੁਰਜੀਤ ਸਿੰਘ ਉਰਫ ਭੂਰਾ ਤੋਂ ਗੋਲਡੀ ਬਰਾੜ ਦੇ ਨਾਂ ’ਤੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਦੇਣ ’ਤੇ ਭੂਰਾ ਦੇ ਫਾਰਚੂਨਰ ’ਤੇ ਡੰਪਿੰਗ ਗਰਾਊਂਡ ਨੇੜੇ ਫਾਇਰਿੰਗ ਕਰਵਾ ਦਿੱਤੀ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਗੋਲਡੀ ਬਰਾੜ ਗਿਰੋਹ ਦੇ ਮੈਂਬਰ ਫਾਇਰਿੰਗ ਕਰਨ ਵਾਲੇ ਫ਼ਰੀਦਕੋਟ ਵਾਸੀ ਹਰਸ਼ਦੀਪ ਸਿੰਘ ਅਤੇ ਗੁਰਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

 

ਇਹ ਵੀ ਪੜ੍ਹੋ : ਪੰਜਾਬ ਵਿਚ ਆਇਆ ਭੂਚਾਲ, ਘਰਾਂ 'ਚੋਂ ਬਾਹਰ ਨਿਕਲੇ ਲੋਕ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Gurminder Singh

Content Editor

Related News