ਹੀਰੋ ਇਲੈਕਟ੍ਰਿਕ ਨੇ ਗਾਹਕਾਂ ਨੂੰ ਅਸਾਨ ਵਿੱਤ ਸਹੂਲਤ ਪ੍ਰਦਾਨ ਕਰਨ ਲਈ ਵ੍ਹੀਲਸ EMI ਨਾਲ ਕੀਤਾ ਸਮਝੌਤਾ
Tuesday, Aug 31, 2021 - 05:55 PM (IST)
ਮੁੰਬਈ (ਭਾਸ਼ਾ) - ਹੀਰੋ ਇਲੈਕਟ੍ਰਿਕ ਨੇ ਇਲੈਕਟ੍ਰਿਕ ਦੋ-ਪਹੀਆ ਵਾਹਨ ਖਰੀਦਣ ਦੇ ਚਾਹਵਾਨ ਗਾਹਕਾਂ ਨੂੰ ਆਸਾਨ ਵਿੱਤ ਮੁਹੱਈਆ ਕਰਵਾਉਣ ਲਈ ਵ੍ਹੀਲਸ ਈ.ਐਮ.ਆਈ. ਨਾਲ ਸਮਝੌਤਾ ਕੀਤਾ ਹੈ।ਵਾਹਨ ਵਿੱਤ ਤੋਂ ਇਲਾਵਾ, ਹੀਰੋ ਇਲੈਕਟ੍ਰਿਕ ਗਾਹਕਾਂ ਨੂੰ ਇਸ ਸਾਂਝੇਦਾਰੀ ਦੇ ਤਹਿਤ ਆਕਰਸ਼ਕ ਵਿਆਜ ਦਰਾਂ, ਲਚਕਦਾਰ ਕਾਰਜਕਾਲ ਦੇ ਵਿਕਲਪ ਅਤੇ ਘੱਟ ਈ.ਐਮ.ਆਈ. ਦਾ ਲਾਭ ਵੀ ਪ੍ਰਦਾਨ ਕਰਵਾ ਰਹੀ ਹੈ। ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਇਸ ਪਹਿਲਕਦਮੀ ਦੁਆਰਾ, ਗਾਹਕ ਘੱਟੋ-ਘੱਟ ਦਸਤਾਵੇਜ਼ਾਂ ਦੇ ਨਾਲ ਤੇਜ਼ੀ ਨਾਲ ਕਰਜ਼ੇ ਪ੍ਰਾਪਤ ਕਰ ਸਕਣਗੇ। 13 ਰਾਜਾਂ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਵ੍ਹੀਲਸ ਈ.ਐਮ.ਆਈ. ਦੀ ਮੌਜੂਦਗੀ ਹੈ।
ਹੀਰੋ ਇਲੈਕਟ੍ਰਿਕ ਦੇ ਸੀ.ਈ.ਓ. ਸੋਹਿੰਦਰ ਗਿੱਲ ਨੇ ਕਿਹਾ, “ਪਿਛਲੇ ਕੁਝ ਹਫਤਿਆਂ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਜਾਗਰੂਕਤਾ ਅਤੇ ਮੰਗ ਵਿੱਚ ਵਾਧਾ ਹੋਇਆ ਹੈ। ਜ਼ਿਆਦਾ ਤੋਂ ਜ਼ਿਆਦਾ ਗਾਹਕ ਇਸ ਉਤਪਾਦ ਬਾਰੇ ਪੁੱਛ ਰਹੇ ਹਨ ਅਤੇ ਆਪਣੇ ਅਗਲੇ ਵਾਹਨ ਦੇ ਰੂਪ ਵਿਚ ਇਸ ਵਿਕਲਪ ਬਾਰੇ ਸੋਚ ਰਹੇ ਹਨ । ਖ਼ਾਸ ਤੌਰ ਤੇ ਪੇਂਡੂ ਭਾਰਤ ਤੋਂ ਆਸਾਨ ਵਿੱਤ ਸਹੂਲਤ ਦੀ ਮੰਗ ਆ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।