ਕੋਰੋਨਾ ਖ਼ੌਫ਼ ਦਰਮਿਆਨ HDFC ਦੇ ਖ਼ਾਤਾਧਾਰਕਾਂ ਲਈ ਵੱਡੀ ਰਾਹਤ, ਤੁਹਾਡੇ ਦਰਵਾਜ਼ੇ 'ਤੇ ਮਿਲਣਗੀਆਂ ਇਹ ਸਹੂਲਤਾਂ
Monday, Apr 26, 2021 - 04:45 PM (IST)
ਨਵੀਂ ਦਿੱਲੀ - ਭਾਰਤ ਵਿਚ ਖ਼ਤਰਨਾਕ ਪੱਧਰ 'ਤੇ ਫੈਲ ਰਹੇ ਕੋਰੋਨਾ ਵਾਇਰਸ ਦੀ ਗੂੰਜ ਸਾਰੀ ਦੁਨੀਆ ਵਿਚ ਸੁਣਾਈ ਦੇ ਰਹੀ ਹੈ। ਮੌਜੂਦਾ ਸਮੇਂ ਵਿਚ ਦੇਸ਼ ਵਿਚ ਕੋਰੋਨਾ ਲਾਗ ਕਾਰਨ ਪ੍ਰਭਾਵਿਤ ਮਰੀਜ਼ ਇਸ ਸਮੇਂ ਆਕਸੀਜਨ ਦੀ ਘਾਟ ਅਤੇ ਹਸਪਤਾਲਾਂ ਵਿਚ ਬੈੱਡਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੀ ਇਸ ਸਥਿਤੀ ਦੇ ਮੱਦੇਨਜ਼ਰ ਕਈ ਵੱਡੀਆਂ ਕੰਪਨੀਆਂ ਅਤੇ ਵਿਦੇਸ਼ਾਂ ਤੋਂ ਦੇਸ਼ ਵਿਚ ਮਦਦ ਆ ਰਹੀ ਹੈ। ਇਸ ਦੌਰਾਨ ਸਰਕਾਰ ਵੀ ਸਥਿਤੀ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀ ਰਿਆਇਤਾਂ ਅਤੇ ਢਿੱਲ ਦੇਣ ਵਰਗੀਆਂ ਵਿਵਸਥਾਵਾਂ ਕਰ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ
ਲਗਾਤਾਰ ਵਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਬਹੁਤ ਸਾਰੇ ਸੂਬਿਆਂ ਨੇ ਪੂਰਨ ਤਾਲਾਬੰਦੀ, ਸ਼ਨੀਵਾਰ/ਐਤਵਾਰ ਤਾਲਾਬੰਦੀ ਜਾਂ ਕਰਫਿਊ ਦਾ ਐਲਾਨ ਕੀਤਾ ਹੈ। ਅਜਿਹੇ ਸਮੇਂ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਉਨ੍ਹਾਂ ਨੂੰ ਨਕਦ ਦੀ ਲੋੜ ਹੁੰਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਦੇਸ਼ ਦੇ ਨਿੱਜੀ ਖੇਤਰ ਦੇ ਐਚ.ਡੀ.ਐਫ.ਸੀ. ਬੈਂਕ ਨੇ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਬੈਂਕ ਨੇ ਗਾਹਕਾਂ ਨੂੰ ਕੋਰੋਨਾ ਸੰਕਟ ਦਰਮਿਆਨ ਨਕਦ ਦੀ ਸਮੱਸਿਆ ਨਾਲ ਨਜਿੱਠਣ ਵਿਚ ਸਹਾਇਤਾ ਲਈ ਦੇਸ਼ ਭਰ ਵਿਚ ਮੋਬਾਈਲ ਏ.ਟੀ.ਐਮ. ਦੀ ਸ਼ੁਰੂਆਤ ਕੀਤੀ ਹੈ। ਇਸ ਸਹੂਲਤ ਦਾ ਲਾਭ ਦੇਸ਼ ਦੇ 19 ਸ਼ਹਿਰਾਂ ਦੇ ਖ਼ਾਤਾਧਾਰਕਾਂ ਨੂੰ ਮਿਲ ਸਕੇਗਾ।
ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਵਿਚ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਇਨ੍ਹਾਂ ਸ਼ਹਿਰਾਂ ਵਿਚ ਖ਼ਾਤਾਧਾਰਕਾਂ ਨੂੰ ਮਿਲੇਗੀ ਮੋਬਾਈਲ ਏ.ਟੀ.ਐਮ. ਦੀ ਸਹੂਲਤ
ਐਚ.ਡੀ.ਐਫ.ਸੀ. ਬੈਂਕ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਵੱਡੇ ਸ਼ਹਿਰਾਂ ਵਿਚ ਏ.ਟੀ.ਐਮ. ਵੈਨ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਇਨ੍ਹਾਂ ਵਿਚ ਮੁੰਬਈ (Mumbai), ਚੇਨਈ , ਹੈਦਰਾਬਾਦ, ਪੁਣੇ , ਲਖਨਊ, ਦਿੱਲੀ , ਲੁਧਿਆਣਾ ਵਰਗੇ 19 ਸ਼ਹਿਰ ਸ਼ਾਮਲ ਹਨ। ਬੈਂਕ ਦੀ ਇਹ ਸਹੂਲਤ ਉਸੀ ਜਗ੍ਹਾ 'ਤੇ ਹੋਵੇਗੀ ਜਿਥੇ ਕੋਵਿਡ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਸਹੂਲਤ ਕੰਟੈਂਟਮੈਂਟ ਜ਼ੋਨ ਵਿਚ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਬੈਂਕ ਨੇ ਕਿਹਾ ਕਿ ਮੋਬਾਈਲ ਏਟੀਐਮ ਦੀ ਸਹੂਲਤ ਕਾਰਨ ਆਮ ਲੋਕਾਂ ਨੂੰ ਨਕਦ ਕਢਵਾਉਣ ਲਈ ਆਪਣੇ ਖੇਤਰ ਤੋਂ ਬਾਹਰ ਨਹੀਂ ਜਾਣਾ ਪਏਗਾ। ਗਾਹਕ ਮੋਬਾਈਲ ਏਟੀਐਮ ਦੀ ਵਰਤੋਂ ਦੁਆਰਾ 15 ਕਿਸਮਾਂ ਦੇ ਲੈਣ-ਦੇਣ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ : ਕੋਰੋਨਾ ਖ਼ੌਫ਼ ਕਾਰਨ ਹਾਲਾਤ ਚਿੰਤਾਜਨਕ, ਕੋਲਾ ਮੰਤਰਾਲੇ ਨੇ ਮੁਸ਼ਕਲ ਦੀ ਘੜੀ 'ਚ ਫੜ੍ਹੀ ਆਪਣੇ ਮੁਲਾਜ਼ਮਾਂ ਦੀ ਬਾਂਹ
ਲਾਗ ਦੇ ਖ਼ਤਰੇ ਨੂੰ ਦੇਖਦੇ ਹੋਏ ਮੋਬਾਈਲ ਵੈਨ ਨੂੰ ਕੀਤਾ ਜਾ ਰਿਹਾ ਹੈ ਸੈਨੇਟਾਈਜ਼
ਨਕਦ ਕਢਵਾਉਣ ਦੌਰਾਨ ਵੈਨ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ ਤਾਂ ਜੋ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਜਿਹੜੇ ਲੋਕ ਨਕਦੀ ਕਢਵਾਉਣ ਲਈ ਪਹੁੰਚਦੇ ਹਨ ਉਨ੍ਹਾਂ ਵਿਅਕਤੀਆਂ ਸਮੇਤ ਬੈਂਕ ਕਰਮਚਾਰੀ ਨੂੰ ਵੀ ਨੂੰ ਕੋਰੋਨਵਾਇਰਸ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ। ਦੱਸ ਦੇਈਏ ਕਿ ਐਚ.ਡੀ.ਐਫ.ਸੀ. ਬੈਂਕ ਨੇ ਪਿਛਲੇ ਸਾਲ ਵੀ ਕੋਰੋਨਾ ਸੰਕਟ ਦੇ ਸਮੇਂ ਗ੍ਰਾਹਕਾਂ ਨੂੰ ਇਸ ਕਿਸਮ ਦੀ ਸਹੂਲਤ ਦਿੱਤੀ ਸੀ। ਬੈਂਕ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਇਸ ਦੇ ਏ.ਟੀ.ਐਮ. ਵਿਚ ਪੈਸੇ ਦੀ ਘਾਟ ਨਾ ਰਹੇ। ਮੋਬਾਈਲ ਏ.ਟੀ.ਐਮ. ਤੋਂ ਇੱਕ ਦਿਨ ਵਿਚ 100-150 ਲੈਣ-ਦੇਣ ਹੁੰਦੇ ਹਨ।
ਇਹ ਵੀ ਪੜ੍ਹੋ : Axis Bank ਨੇ ਲਾਂਚ ਕੀਤਾ ਪੇਮੈਂਟ ਡਿਵਾਈਸ, ਭੁਗਤਾਨ ਲਈ ਨਹੀਂ ਦਰਜ ਕਰਨਾ ਪਵੇਗਾ ਪਿੰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।