ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
Thursday, Nov 14, 2024 - 06:09 PM (IST)
ਨਵੀਂ ਦਿੱਲੀ - ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਂਦੀਆਂ ਹਨ। ਇਸ ਦੇ ਨਾਲ ਆਪਣੀ ਸੰਸਥਾ ਵਿਚ ਵਧੇਰੇ ਵਿਦਿਆਰਥੀਆਂ ਦੀ ਐਡਮਿਸ਼ਨ ਲਈ ਸਫਲਤਾ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ। ਕੋਚਿੰਗ ਸੰਸਥਾਵਾਂ ਦੇ ਬਾਹਰ ਹੋਰਡਿੰਗਾਂ 'ਤੇ 100 ਪ੍ਰਤੀਸ਼ਤ ਸਫਲਤਾ ਦੀ ਗਰੰਟੀ ਤੱਕ ਦੇ ਦਾਅਵੇ ਕੀਤੇ ਜਾਂਦੇ ਹਨ। ਅਜਿਹੇ ਦਾਅਵਿਆਂ ਨੂੰ ਪੜ੍ਹ ਕੇ ਆਮ ਲੋਕ ਪ੍ਰਭਾਵਿਤ ਹੋ ਜਾਂਦੇ ਹਨ। ਪਰ ਹਰ ਵਾਰ ਇਹ ਦਾਅਵੇ ਸਹੀ ਸਾਬਤ ਨਹੀਂ ਹੁੰਦੇ। ਹੁਣ ਇਨ੍ਹਾਂ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਕੇਂਦਰ ਸਰਕਾਰ ਨੇ ਕੋਚਿੰਗ ਸੰਸਥਾਵਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : IndiGo ਦਾ ਧਮਾਕੇਦਾਰ ਆਫ਼ਰ, ਟ੍ਰੇਨ ਨਾਲੋਂ ਸਸਤੀ ਹੋਵੇਗੀ ਫਲਾਈਟ ਦੀ ਟਿਕਟ
ਇਹ ਦਿਸ਼ਾ-ਨਿਰਦੇਸ਼ ਖਪਤਕਾਰ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ 100 ਪ੍ਰਤੀਸ਼ਤ ਚੋਣ ਜਾਂ ਨੌਕਰੀ ਦੀ ਪੂਰੀ ਗਰੰਟੀ ਵਰਗੇ ਝੂਠੇ ਦਾਅਵਿਆਂ ਨੂੰ ਰੋਕਣ ਲਈ ਕਿਹਾ ਗਿਆ ਹੈ। ਕੋਚਿੰਗ ਸੰਸਥਾਵਾਂ ਨੂੰ ਸਿਲੇਬਸ, ਫੈਕਲਟੀ ਨਾਲ ਸਬੰਧਤ ਦਾਅਵਿਆਂ, ਫੀਸ ਢਾਂਚੇ, ਚੋਣ ਦਰ ਅਤੇ ਪ੍ਰੀਖਿਆ ਵਿੱਚ ਦਰਜਾਬੰਦੀ ਬਾਰੇ ਝੂਠੇ ਦਾਅਵੇ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਹੀ ਪ੍ਰਤੀਯੋਗੀ ਪ੍ਰੀਖਿਆ ਵਿਚ ਚੋਣ ਦੀ ਗਾਰੰਟੀ ਜਾਂ ਤਨਖ਼ਾਹ ਵਿਚ ਵਾਧੇ ਦੇ ਦਾਅਵੇ ਕਰਨ ਦੀ ਮਨਾਹੀ ਹੋਵੇਗੀ।
ਇਹ ਵੀ ਪੜ੍ਹੋ : Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ
ਮਿਲ ਰਹੀਆਂ ਸਨ ਸ਼ਿਕਾਇਤਾਂ
ਨੈਸ਼ਨਲ ਕੰਜ਼ਿਊਮਰ ਹੈਲਪਲਾਈਨ 'ਤੇ ਕੋਚਿੰਗ ਸੈਂਟਰਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਇਸ ਨਾਲ ਨਜਿੱਠਣ ਲਈ ਡਰਾਫਟ ਤਿਆਰ ਕੀਤਾ। ਸੀਸੀਪੀਏ ਨੇ ਹੁਣ ਤੱਕ 18 ਕੋਚਿੰਗ ਸੰਸਥਾਵਾਂ ਵਿਰੁੱਧ 54 ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ 'ਤੇ ਕਰੀਬ 54.60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਇਕ ਬਿਆਨ ਵਿਚ ਕਿਹਾ, “ਅਸੀਂ ਪਾਇਆ ਹੈ ਕਿ ਕੋਚਿੰਗ ਸੰਸਥਾਵਾਂ ਜਾਣਬੁੱਝ ਕੇ ਉਮੀਦਵਾਰਾਂ ਤੋਂ ਜਾਣਕਾਰੀ ਲੁਕਾ ਰਹੀਆਂ ਹਨ। ਇਸ ਲਈ, ਅਸੀਂ ਕੋਚਿੰਗ ਉਦਯੋਗ ਨਾਲ ਜੁੜੇ ਲੋਕਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਦਿਸ਼ਾ-ਨਿਰਦੇਸ਼ ਲੈ ਕੇ ਆਏ ਹਾਂ।"
ਇਹ ਵੀ ਪੜ੍ਹੋ : ਵੱਡੇ ਬਦਲਾਅ ਦੀ ਰਾਹ 'ਤੇ ਦੇਸ਼ : Starlink ਇੰਟਰਨੈੱਟ ਦੀਆਂ ਕੀਮਤਾਂ ਜਾਰੀ, Jio-Airtel ਨੂੰ ਮਿਲੇਗੀ ਟੱਕਰ
ਆਮਤੌਰ 'ਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਕੋਚਿੰਗ ਸੰਸਥਾਵਾਂ ਦਾਅਵਾ ਕਰਦੀਆਂ ਹਨ ਕਿ ਟਾਪਰ ਨੇ ਉਨ੍ਹਾਂ ਤੋਂ ਪੜ੍ਹਾਈ ਕੀਤੀ ਹੈ। ਇਸ ਕਾਰਨ ਲੋਕ ਗੁੰਮਰਾਹ ਹੁੰਦੇ ਹਨ। ਹੁਣ ਇਨ੍ਹਾਂ 'ਤੇ ਵੀ ਪਾਬੰਦੀ ਲਗਾਉਣ ਦੀ ਗੱਲ ਚੱਲ ਰਹੀ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੋਚਿੰਗ ਸੰਸਥਾਵਾਂ ਸਫਲ ਉਮੀਦਵਾਰਾਂ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਸਫਲ ਉਮੀਦਵਾਰਾਂ ਦੇ ਨਾਮ ਅਤੇ ਫੋਟੋਆਂ ਜਾਂ ਸੰਸਥਾ ਦੀ ਪ੍ਰਸ਼ੰਸਾ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਦੀ ਵਰਤੋਂ ਨਹੀਂ ਕਰ ਸਕਦੀਆਂ ਹਨ।
ਉਹਨਾਂ ਨੂੰ ਬੇਦਾਅਵਾ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ ਹੋਵੇਗਾ ਅਤੇ ਸਿਲੇਬਸ ਬਾਰੇ ਮਹੱਤਵਪੂਰਨ ਜਾਣਕਾਰੀ ਦਾ ਖੁਲਾਸਾ ਕਰਨਾ ਚਾਹੀਦਾ ਹੈ।
ਇਹ ਵਿਵਸਥਾਵਾਂ ਮੌਜੂਦਾ ਕਾਨੂੰਨਾਂ ਤੋਂ ਇਲਾਵਾ ਹਨ। ਇਸ ਤੋਂ ਪਹਿਲਾਂ ਅਗਸਤ 2024 ਵਿੱਚ ਦਿੱਲੀ ਵਿੱਚ ਇੱਕ ਕੋਚਿੰਗ ਸੈਂਟਰ ਨੂੰ ਗੁੰਮਰਾਹਕੁੰਨ ਇਸ਼ਤਿਹਾਰ ਦਿਖਾਉਣ ਲਈ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇਹ ਜੁਰਮਾਨਾ ਖਪਤਕਾਰ ਸੁਰੱਖਿਆ ਐਕਟ (2019) ਤਹਿਤ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8