ਸਰਕਾਰ ਦੇ ਰਾਡਾਰ ’ਤੇ ਹਨ 642 ਆਨਲਾਈਨ ਗੇਮਿੰਗ ਕੰਪਨੀਆਂ, ਹੁਣ DGGI ਕਰੇਗੀ ਜਾਂਚ

Wednesday, Dec 18, 2024 - 07:52 PM (IST)

ਸਰਕਾਰ ਦੇ ਰਾਡਾਰ ’ਤੇ ਹਨ 642 ਆਨਲਾਈਨ ਗੇਮਿੰਗ ਕੰਪਨੀਆਂ, ਹੁਣ DGGI ਕਰੇਗੀ ਜਾਂਚ

ਨਵੀਂ ਦਿੱਲੀ– ਸਰਕਾਰ ਦੇ ਰਾਡਾਰ ’ਤੇ 642 ਆਨਲਾਈਨ ਗੇਮਿੰਗ ਕੰਪਨੀਆਂ ਹਨ ਜਿਨ੍ਹਾਂ ਦੀ ਜਾਂਚ ਹੁਣ ਜੀ. ਐੱਸ. ਟੀ. ਡਾਇਰੈਕਟੋਰੇਟ ਜਨਰਲ ਆਫ ਇੰਟੈਲੀਜੈਂਸ (ਡੀ. ਜੀ. ਜੀ. ਆਈ.) ਕਰੇਗੀ। ਡੀ. ਜੀ. ਜੀ. ਆਈ. ਨੇ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਆਨਲਾਈਨ ਮਨੀ ਗੇਮਿੰਗ ਦੀ ਪੇਸ਼ਕਸ਼ ਕਰਨ ਵਾਲੀਆਂ 642 ਆਫਸ਼ੋਰ ਕੰਪਨੀਆਂ ਦੀ ਪਛਾਣ ਜਾਂਚ ਕਰਨ ਲਈ ਕੀਤੀ ਗਈ ਹੈ। ਇਸ ਨਾਲ ਟੈਕਸ ਚੋਰੀ ਵਰਗੇ ਮਾਮਲਿਆਂ ’ਤੇ ਲਗਾਮ ਕੱਸਣ ’ਚ ਮਦਦ ਮਿਲੇਗੀ।

ਇਸ ਨਿਯਮ ਤਹਿਤ ਹੋਵੇਗੀ ਕਾਰਵਾਈ

ਜਿਹੜੀਆਂ ਆਫਸ਼ੋਰ ਆਨਲਾਈਨ ਗੇਮਿੰਗ ਕੰਪਨੀਆਂ ਜਾਂਚ ਦੌਰਾਨ ਗੈਰ-ਜ਼ਿੰਮੇਵਾਰ ਤੇ ਅਸਹਿਯੋਗੀ ਮਿਲੀਆਂ ਹਨ, ਆਈ. ਜੀ. ਐੱਸ. ਟੀ. ਐਕਟ, 2017 ਦੀ ਧਾਰਾ-14 ਏ. (3) ਦੀਆਂ ਵਿਵਸਥਾਵਾਂ ਅਨੁਸਾਰ ਉਨ੍ਹਾਂ ਦੀ ਵੈੱਬਸਾਈਟ/ਯੂ. ਆਰ. ਐੱਲ. ਨੂੰ ਬਲਾਕ ਕਰਨ ਲਈ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ (ਐੱਮ. ਈ. ਆਈ. ਟੀ. ਵਾਈ.) ਨੂੰ ਸੂਚਿਤ ਕੀਤਾ ਗਿਆ ਹੈ।

ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ’ਚ ਕਿਹਾ,‘‘ਡੀ. ਜੀ. ਜੀ. ਆਈ. ਦਾ ਵਿਦੇਸ਼ੀ ਸਰਕਾਰਾਂ ਨਾਲ ਕੋਈ ਆਪਸੀ ਸਮਝੌਤਾ ਨਹੀਂ ਹੈ। ਹਾਲਾਂਕਿ ਆਨਲਾਈਨ ਮਨੀ ਗੇਮਿੰਗ (ਸੱਟੇਬਾਜ਼ੀ/ਜੂਆ) ਮੁਹੱਈਆ ਕਰਵਾਉਣ ਵਾਲੀਆਂ 642 ਆਫਸ਼ੋਰ ਕੰਪਨੀਆਂ ਦੀ ਜਾਂਚ ਲਈ ਹੁਣ ਤਕ ਪਛਾਣ ਕੀਤੀ ਗਈ ਹੈ।’’

ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ

82,000 ਕਰੋੜ ਰੁਪਏ ਦੀ ਚੋਰੀ ਫੜੀ ਗਈ

ਬੀਤੇ ਸਤੰਬਰ ਮਹੀਨੇ ’ਚ ਜੀ. ਐੱਸ. ਟੀ. ਵਿਭਾਗ ਨੇ 658 ਆਫਸ਼ੋਰ ਆਨਲਾਈਨ ਗੇਮਿੰਗ ਕੰਪਨੀਆਂ ਦੀ ਪਛਾਣ ਗੈਰ-ਰਜਿਸਟਰਡ/ਗੈਰ-ਪਾਲਣਾ ਵਾਲੀਆਂ ਕੰਪਨੀਆਂ ਵਜੋਂ ਕੀਤੀ ਹੈ। ਉਸ ਵੇਲੇ 167 ਯੂ. ਆਰ. ਐੱਲ./ਵੈੱਬਸਾਈਟਾਂ ਨੂੰ ਬਲਾਕ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।

ਉੱਥੇ ਹੀ, ਡੀ. ਜੀ. ਜੀ. ਆਈ. ਨੇ ਆਪਣੀ ਸਾਲਾਨਾ ਰਿਪੋਰਟ ਵਿਚ ਖੁਲਾਸਾ ਕੀਤਾ ਸੀ ਕਿ ਅਸਲੀ ਮਨੀ ਆਨਲਾਈਨ ਗੇਮਿੰਗ ਕੰਪਨੀਆਂ ਸਭ ਤੋਂ ਵੱਧ ਟੈਕਸ ਦੀ ਚੋਰੀ ਕਰ ਰਹੀਆਂ ਹਨ। ਮਾਲੀ ਸਾਲ 2024 ’ਚ ਇਨ੍ਹਾਂ ਕੰਪਨੀਆਂ ਦੀ 82,000 ਕਰੋੜ ਰੁਪਏ ਦੀ ਚੋਰੀ ਫੜੀ ਗਈ ਹੈ।

ਉਦੋਂ ਡੀ. ਜੀ. ਜੀ. ਆਈ. ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਵਿਭਾਗ ਨੇ 118 ਘਰੇਲੂ ਆਨਲਾਈਨ ਗੇਮਿੰਗ ਕੰਪਨੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ ਅਤੇ 34 ਟੈਕਸਦਾਤਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ 1,10,531.91 ਕਰੋੜ ਰੁਪਏ ਦੀ ਟੈਕਸ ਰਾਸ਼ੀ ਸ਼ਾਮਲ ਹੈ।

ਵਿਭਾਗ ਦਾ ਕਹਿਣਾ ਸੀ ਕਿ ਆਫਸ਼ੋਰ ਗੇਮਿੰਗ ਕੰਪਨੀਆਂ ਨੂੰ ਟੈਕਸ ਦੇ ਘੇਰੇ ਵਿਚ ਲਿਆਉਣਾ ਵੱਡੀ ਚੁਣੌਤੀ ਹੈ।

ਇਹ ਵੀ ਪੜ੍ਹੋ- ਨੌਜਵਾਨ ਨੇ ਗਜਰੇਲਾ ਖੁਆ ਕੇ ਬਰਬਾਦ ਕਰ'ਤੀ ਵਿਆਹੁਤਾ ਦੀ ਜ਼ਿੰਦਗੀ, 4 ਸਾਲਾਂ ਤੱਕ ਕਰਦਾ ਰਿਹਾ ਗੰਦਾ ਕੰਮ


author

Rakesh

Content Editor

Related News