ਅਣਚਾਹੀਆਂ ਕਾਲਾਂ ’ਤੇ ਖਪਤਕਾਰ ਮੰਤਰਾਲਾ ਅਗਲੇ ਮਹੀਨੇ ਜਾਰੀ ਕਰੇਗਾ ਦਿਸ਼ਾ-ਨਿਰਦੇਸ਼
Wednesday, Dec 25, 2024 - 03:58 PM (IST)
ਨਵੀਂ ਦਿੱਲੀ (ਭਾਸ਼ਾ) - ਅਣਚਾਹੇ ਵਪਾਰਕ ਸੰਚਾਰ ਜਾਂ ਅਣਚਾਹੀਆਂ ਕਾਲਾਂ ਨਾਲ ਨਜਿੱਠਣ ਲਈ ਖਪਤਕਾਰ ਮਾਮਲਿਆਂ ਦਾ ਮੰਤਰਾਲਾ ਅਗਲੇ ਮਹੀਨੇ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਵਿਭਾਗ ਨੇ ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਹੈ, ਜਿਨ੍ਹਾਂ ਨੂੰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਆਉਣ ਵਾਲੇ ਨਿਯਮਾਂ ਨਾਲ ਤਰਕਸੰਗਤ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ
ਖਰੇ ਨੇ ਰਾਸ਼ਟਰੀ ਖਪਤਕਾਰ ਦਿਵਸ ਸਮਾਰੋਹ ਦੇ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਅਣਚਾਹੀਆਂ ਫੋਨ ਕਾਲਾਂ ’ਤੇ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਦੇ ਨਾਲ ਤਿਆਰ ਹਾਂ। ਅਸੀਂ ਇਸ ਨੂੰ ਟਰਾਈ ਦੇ ਮਾਪਦੰਡਾਂ ਨਾਲ ਤਰਕਸੰਗਤ ਬਣਾਵਾਂਗੇ ਅਤੇ ਅਗਲੇ ਮਹੀਨੇ ਜਾਰੀ ਕਰਾਂਗੇ।’’
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਸਮਾਰੋਹ ’ਚ ਮੌਜੂਦ ਟਰਾਈ ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਨੇ ਕਿਹਾ ਕਿ ਖਪਤਕਾਰ ਮੰਤਰਾਲਾ ਵਪਾਰਕ ਇਕਾਈਆਂ ਦੀ ਭੂਮਿਕਾ, ਜ਼ਿੰਮੇਵਾਰੀਆਂ ਅਤੇ ਆਚਰਣ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਦੋਂ ਕਿ ਦੂਰਸੰਚਾਰ ਰੈਗੂਲੇਟਰ ਵਧਦੀਆਂ ਖਪਤਕਾਰ ਸ਼ਿਕਾਇਤਾਂ ਦੇ ਜਵਾਬ ’ਚ ਵੱਖਰੇ ਤੌਰ ’ਤੇ ਸਖ਼ਤ ਪੈਮਾਨਾ ਜਾਰੀ ਕਰੇਗਾ। ਇਹ ਪਹਿਲ ਟਰਾਈ ਦੀ ਅਗਵਾਈ ਵਾਲੀ ਰੈਗੂਲੇਟਰਾਂ ਦੀ ਇਕ ਸਾਂਝੀ ਕਮੇਟੀ ਦੀ ਦੇਣ ਹੈ।
ਇਹ ਵੀ ਪੜ੍ਹੋ : ਸਿਗਰਟ ਤੇ ਤੰਬਾਕੂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ! ਕਾਨੂੰਨ ਤੋੜਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ
ਇਹ ਵੀ ਪੜ੍ਹੋ : 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਆਹ ਕਰਾਵੇਗਾ ਇਹ ਜੋੜਾ! ਖੁਦ ਲਾੜੇ ਨੇ ਦੱਸੀ ਪੂਰੀ ਗੱਲ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8