ਅਕਾਸਾ ਏਅਰ ਮਾਰਚ ਤੱਕ ਆਪਣੇ ਬੇੜੇ ’ਚ ਸ਼ਾਮਲ ਕਰ ਸਕਦੀ ਹੈ ਕੁਝ ਹੋਰ ਜਹਾਜ਼
Monday, Dec 23, 2024 - 02:09 PM (IST)
ਨਵੀਂ ਦਿੱਲੀ (ਭਾਸ਼ਾ) - ਅਕਾਸਾ ਏਅਰ ਚੀਫ ਵਿਨੈ ਦੂਬੇ ਨੇ ਕਿਹਾ ਹੈ ਕਿ ਕੰਪਨੀ ਜਹਾਜ਼ਾਂ ਦੀ ਡਲਿਵਰੀ ’ਤੇ ਬੋਇੰਗ ਨਾਲ ਲਗਾਤਾਰ ਚਰਚਾ ਕਰ ਰਹੀ ਹੈ ਅਤੇ ਉਸ ਨੂੰ ਮਾਰਚ 2025 ਨੂੰ ਖਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ (2024-25) ਵਿਚ ਆਪਣੇ ਬੇੜੇ ’ਚ ਕੁਝ ਹੋਰ ਜਹਾਜ਼ ਸ਼ਾਮਲ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਏਅਰਲਾਈਨ ਕੋਲ 26 ਬੋਇੰਗ 737 ਮੈਕਸ ਜਹਾਜ਼ਾਂ ਦਾ ਬੇੜਾ ਹੈ ਅਤੇ ਉਸ ਨੇ 200 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਦੂਬੇ ਨੇ ਕਿਹਾ ਕਿ ਇਹ ਸਾਲ ਕੰਪਨੀ ਲਈ ਚੰਗਾ ਰਿਹਾ ਹੈ ਅਤੇ 2025 ’ਚ ਇਸ ਨੂੰ ਬਿਹਤਰ ਬਣਾਉਣ ਲਈ ਕੰਮ ਜਾਰੀ ਰਹੇਗਾ। ਏਅਰਲਾਈਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੇ ਕਿਹਾ ਕਿ ਅਸੀਂ ਜਹਾਜ਼ ਦੀ ਡਲਿਵਰੀ ਲਈ ਬੋਇੰਗ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਮੌਜੂਦਾ ਵਿੱਤੀ ਸਾਲ ’ਚ ਕੁਝ ਹੋਰ ਜਹਾਜ਼ਾਂ ਦੀ ਡਲਿਵਰੀ ਦੀ ਉਮੀਦ ਬਾਰੇ ਦੂਬੇ ਨੇ ਕਿਹਾ ਕਿ ਸਾਨੂੰ ਹੋਰ ਜਹਾਜ਼ ਮਿਲ ਸਕਦੇ ਹਨ। ਇਸ ਸਾਲ ਜਨਵਰੀ ’ਚ ਅਕਾਸਾ ਏਅਰ ਨੇ 150 ਬੋਇੰਗ ਜਹਾਜ਼ਾਂ ਦੇ ਆਰਡਰ ਦਾ ਐਲਾਨ ਕੀਤਾ ਸੀ, ਜਿਸ ’ਚ 737 ਮੈਕਸ 10 ਅਤੇ 737 ਮੈਕਸ 8-200 ਜੈੱਟ ਜਹਾਜ਼ ਸ਼ਾਮਲ ਹਨ।
ਇਹ ਵੀ ਪੜ੍ਹੋ : Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਉਨ੍ਹਾਂ ਕਿਹਾ ਕਿ ਏਅਰਲਾਈਨ ਇਹ ਯਕੀਨੀ ਬਣਾਉਣਾ ਵੀ ਜਾਰੀ ਰੱਖੇਗੀ ਕਿ ਉਸ ਦੇ ਕਰਮਚਾਰੀ ਪਿਆਰ ਅਤੇ ਸਨਮਾਨ ਮਹਿਸੂਸ ਕਰਨ। ਇਸ ਮਹੀਨੇ ਕੰਪਨੀ ਦੇ ਕੁਝ ਪਾਇਲਟਾਂ ਨੇ ਕਥਿਤ ਸਿਖਲਾਈ ਅਤੇ ਸੁਰੱਖਿਆ ਮੁੱਦਿਆਂ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ ਅਤੇ ਏਅਰਲਾਈਨ ਨੇ ਉਨ੍ਹਾਂ ਨੂੰ ਬੇਬੁਨਿਆਦ ਅਤੇ ਝੂਠ ਕਰਾਰ ਦਿੱਤਾ। ਏਅਰਲਾਈਨ ਨੇ ਇਸ ਸਾਲ ਆਪਣੇ ਬੇੜੇ ਵਿਚ 4 ਜਹਾਜ਼ ਸ਼ਾਮਲ ਕੀਤੇ ਹਨ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8