EPFO : ਉੱਚ ਪੈਨਸ਼ਨ ਲਈ 31 ਜਨਵਰੀ ਤੱਕ ਜਮ੍ਹਾ ਕੀਤੇ ਜਾ ਸਕਦੇ ਹਨ ਤਨਖਾਹ ਦੇ ਵੇਰਵੇ
Thursday, Dec 19, 2024 - 12:58 PM (IST)
ਨਵੀਂ ਦਿੱਲੀ (ਭਾਸ਼ਾ) - ਸੇਵਾ ਮੁਕਤੀ ਫੰਡ ਸੰਗਠਨ ਇੰਪਲਾਇਮੈਂਟ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈ. ਪੀ. ਐੱਫ. ਓ.) ਨੇ ਨੌਕਰੀਦਾਤਿਆਂ ਲਈਲ ਤਨਖਾਹ ਨਾਲ ਜੁੜੀ ਜਾਣਕਾਰੀ ਆਦਿ ਅਪਲੋਡ ਕਰਨ ਦੀ ਸਮਾਂ ਹੱਦ ਨੂੰ 31 ਜਨਵਰੀ, 2025 ਤੱਕ ਵਧਾ ਦਿਆ ਹੈ। ਇਹ ਸਮਾਂ ਹੱਦ ਅਜਿਹੀਆਂ 3.1 ਲੱਖ ਅਰਜ਼ੀਆਂ ਲਈ ਹੈ, ਜੋ ਜ਼ਿਆਦਾ ਤਨਖਾਹ ’ਤੇ ਪੈਨਸ਼ਨ ਲਈ ਪੈਂਡਿੰਗ ਹਨ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਕਿਰਤ ਮੰਤਰਾਲਾ ਵੱਲੋਂ ਇਕ ਬਿਆਨ ’ਚ ਕਿਹਾ ਗਿਆ ਕਿ ਈ. ਪੀ. ਐੱਫ. ਓ. ਵੱਲੋਂ ਉੱਚ ਤਨਖਾਹ ’ਤੇ ਪੈਨਸ਼ਨ ਲਈ ਸਾਂਝੇ ਬਦਲਾਂ ਦੇ ਵੈਰੀਫਿਕੇਸ਼ਨ ਲਈ ਅਰਜੀ ਪੇਸ਼ ਕਰਨ ਲਈ ਆਨਲਾਈਨ ਸਹੂਲਤ ਮੁਹੱਈਆ ਕਰਾਈ ਗਈ ਹੈ।
11 ਜੁਲਾਈ 2023 ਤੱਕ ਪੈਨਸ਼ਨਰਾਂ ਵੱਲੋਂ 17.49 ਲੱਖ ਅਰਜ਼ੀਆਂ ਮਿਲੀਆਂ
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਕਦਮ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਹੀ ਮਿਲੇਗਾ ਪੈਟਰੋਲ-ਡੀਜ਼ਲ
ਸੁਪਰੀਮ ਕੋਰਟ ਦੇ 4 ਨਵੰਬਰ 2022 ਦੇ ਹੁਕਮਾਂ ਦੀ ਪਾਲਣਾ ਤਹਿਤ ਇਹ ਸਹੂਲਤ ਯੋਗ ਪੈਨਸ਼ਨਰਾਂ ਜਾਂ ਮੈਂਬਰਾਂ ਲਈ 26 ਫਰਵਰੀ 2023 ਨੂੰ ਪੇਸ਼ ਕੀਤੀ ਗਈ। ਇਸ ਨੂੰ 3 ਮਈ 2023 ਤੱਕ ਮੁਹੱਈਆ ਕਰਾਇਆ ਜਾਣਾ ਸੀ। ਹਾਲਾਂਕਿ, ਕਰਮਚਾਰੀਆਂ ਦੀਆਂ ਅਰਜ਼ੀਆਂ ’ਤੇ ਗੌਰ ਕਰਦਿਆਂ ਯੋਗ ਪੈਨਸ਼ਨਰਾਂ/ਮੈਂਬਰਾਂ ਨੂੰ ਅਰਜ਼ੀ ਦਾਖਲ ਕਰਨ ਲਈ 4 ਮਹੀਨਿਆਂ ਦਾ ਸਮਾਂ ਦੇਣ ਲਈ ਸਮਾਂ ਹੱਦ ਨੂੰ 26 ਜੂਨ 2023 ਤੱਕ ਵਧਾ ਦਿੱਤਾ ਗਿਆ ਸੀ।
ਉਨ੍ਹਾਂ ਨੂੰ ਕਿਸੇ ਮੁਸ਼ਕਿਲ ਨੂੰ ਦੂਰ ਕਰਨ ਲਈ 15 ਦਿਨ ਦਾ ਵਾਧੂ ਸਮਾਂ ਵੀ ਦਿੱਤਾ ਗਿਆ ਸੀ। ਇਸ ਨਾਲ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਤਰੀਕ 11 ਜੁਲਾਈ 2023 ਹੋ ਗਈ ਅਤੇ ਇਸ ਤਾਰੀਖ ਤੱਕ ਪੈਨਸ਼ਨਰਾਂ ਵੱਲੋਂ 17.49 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ।
ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 'Starlink' ਦੀ ਹੋਈ ਵਰਤੋਂ? ਵਿਵਾਦ 'ਤੇ Elon Musk ਨੇ ਤੋੜੀ ਚੁੱਪੀ
3.1 ਲੱਖ ਤੋਂ ਜ਼ਿਆਦਾ ਅਰਜ਼ੀਆਂ ਅਜੇ ਵੀ ਨੌਕਰੀਦਾਤਿਆਂ ਕੋਲ ਪੈਂਡਿੰਗ
ਹਾਲਾਂਕਿ ਇਸ ਤੋਂ ਬਾਅਦ ਵੀ ਨੌਕਰੀਦਾਤਿਆਂ ਅਤੇ ਨੌਕਰੀਦਾਤਾ ਐਸੋਸੀਏਸ਼ਨਾਂ ਵੱਲੋਂ ਤਨਖਾਹ ਵੇਰਵੇ ‘ਅਪਲੋਡ’ ਕਰਨ ਲਈ ਸਮਾਂ ਵਧਾਉਣ ਦੀ ਬੇਨਤੀ ਕੀਤੇ ਜਾਣ ’ਤੇ ਤਨਖਾਹ ਵੇਰਵਾ ਆਦਿ ਆਨਲਾਈਨ ਜਮ੍ਹਾ ਕਰਨ ਦੀ ਸਮਾਂ ਹੱਦ ਨੂੰ ਪਹਿਲਾਂ 30 ਸਤੰਬਰ 2023 ਤੱਕ, ਫਿਰ 31 ਦਸੰਬਰ 2023 ਤੱਕ ਅਤੇ ਉਸ ਤੋਂ ਬਾਅਦ 31 ਮਈ 2024 ਤੱਕ ਵਧਾ ਦਿੱਤਾ ਗਿਆ ਸੀ। ਇੰਨੇ ਜ਼ਿਆਦਾ ਸਮਾਂ ਵਿਸਥਾਰ ਦੇ ਬਾਵਜੂਦ ਇਹ ਵੇਖਿਆ ਗਿਆ ਕਿ ਸਾਂਝੇ ਬਦਲਾਂ ਦੀ ਵੈਰੀਫਿਕੇਸ਼ਨ ਲਈ 3.1 ਲੱਖ ਤੋਂ ਜ਼ਿਆਦਾ ਅਰਜ਼ੀਆਂ ਅਜੇ ਵੀ ਨੌਕਰੀਦਾਤਿਆਂ ਕੋਲ ਪੈਂਡਿੰਗ ਹਨ।
ਮੰਤਰਾਲਾ ਨੇ ਕਿਹਾ ਕਿ ਇਸ ਲਈ ਨੌਕਰੀਦਾਤਿਆਂ ਨੂੰ 31 ਜਨਵਰੀ 2025 ਤੱਕ ਹੁਣ ‘ਆਖਰੀ ਮੌਕਾ’ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਇਨ੍ਹਾਂ ਪੈਂਡਿੰਗ ਅਰਜ਼ੀਆਂ ਦਾ ਨਬੇੜਾ ਕਰਨ ਅਤੇ ਇਨ੍ਹਾਂ ਨੂੰ ਛੇਤੀ ‘ਅਪਲੋਡ’ ਕਰਨ।
ਨੌਕਰੀਦਾਤਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ 15 ਜਨਵਰੀ 2025 ਤੱਕ ਉਨ੍ਹਾਂ 4.66 ਲੱਖ ਤੋਂ ਜ਼ਿਆਦਾ ਮਾਮਲਿਆਂ ’ਚ ਜਵਾਬ ਪੇਸ਼ ਕਰਨ ਅਤੇ ਜਾਣਕਾਰੀ ਨੂੰ ਅਪਡੇਟ ਕਰਨ। ਜਿੱਥੇ ਈ. ਪੀ. ਐੱਫ. ਓ. ਨੇ ਉਸ ਵੱਲੋਂ ਪ੍ਰਾਪਤ ਅਤੇ ਜਾਂਚੀਆਂ ਗਈਆਂ ਅਰਜ਼ੀਆਂ ਬਾਰੇ ਵਾਧੂ ਜਾਣਕਾਰੀ ਮੰਗੀ ਹੈ।
ਇਹ ਵੀ ਪੜ੍ਹੋ : SEBI ਨੇ Mutual Fund 'ਚ ਨਿਵੇਸ਼ ਲਈ ਜਾਰੀ ਕੀਤੇ ਨਵੇਂ ਨਿਯਮ, ਨਿਵੇਸ਼ਕਾਂ ਨੂੰ ਹੋਵੇਗਾ ਲਾਭ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8