ਮਈ 'ਚ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 1.02 ਲੱਖ ਕਰੋੜ ਰੁਪਏ ਤੋਂ ਪਾਰ

Saturday, Jun 05, 2021 - 05:54 PM (IST)

ਮਈ 'ਚ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 1.02 ਲੱਖ ਕਰੋੜ ਰੁਪਏ ਤੋਂ ਪਾਰ

ਨਵੀਂ ਦਿੱਲੀ- ਇਸ ਸਾਲ ਮਈ ਵਿਚ ਲਗਾਤਾਰ 8ਵੇਂ ਮਹੀਨੇ ਜੀ. ਐੱਸ. ਟੀ. ਮਾਲੀਆ 1 ਲੱਖ ਕਰੋੜ ਰੁਪਏ ਤੋਂ ਉਪਰ ਰਿਹਾ। ਮਈ ਵਿਚ ਜੀ. ਐੱਸ. ਟੀ. ਤੋਂ ਸਰਕਾਰ ਨੂੰ 102709 ਕਰੋੜ ਰੁਪਏ ਮਿਲੇ ਹਨ। ਕੋਰੋਨਾ ਦੀ ਪਹਿਲੀ ਲਹਿਰ ਪਿੱਛੋਂ ਦੇਸ਼ ਵਿਚ ਆਰਥਿਕ ਸਰਗਮੀਆਂ ਵਿਚ ਆ ਰਹੀ ਤੇਜ਼ੀ ਨਾਲ ਹੀ ਜੀ. ਐੱਸ. ਟੀ. ਰੈਵੇਨਿਊ ਕੁਲੈਸ਼ਨ ਵਿਚ ਵੀ ਤੇਜ਼ੀ ਦਾ ਰੁਖ਼ ਬਣਿਆ ਹੋਇਆ ਹੈ।

ਕਾਰੋਬਾਰੀਆਂ ਨੂੰ ਰਿਟਰਨ ਭਰਨ ਲਈ ਦਿੱਤੀ ਗਈ ਛੋਟ ਅਤੇ ਇਸ ਮਹੀਨੇ ਲਈ ਅੰਤਿਮ ਅੰਕੜੇ ਆਉਣ 'ਤੇ ਮਾਲੀਏ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਪੰਜ ਕਰੋੜ ਰੁਪਏ ਤੱਕ ਦੇ ਕਾਰੋਬਾਰੀਆਂ ਨੂੰ ਇਸ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਰਿਟਰਨ ਦਾਖਲ ਕਰਨ ਦੀ ਛੋਟ ਦਿੱਤੀ ਗਈ ਹੈ। ਪੰਜ ਕਰੋੜ ਤੋਂ ਜ਼ਿਆਦਾ ਦੇ ਕਾਰੋਬਾਰੀਆਂ ਨੂੰ ਚਾਰ ਜੂਨ ਤੱਕ ਰਿਟਰਨ ਭਰਨੀ ਸੀ। ਹਾਲਾਂਕਿ, ਮਈ ਦਾ ਜੀ. ਐੱਸ. ਟੀ. ਸੰਗ੍ਰਿਹ ਅਪ੍ਰੈਲ ਦੇ 1.41 ਲੱਖ ਕਰੋੜ ਰੁਪਏ ਦੇ ਰਿਕਾਰਡ ਤੋਂ ਘੱਟ ਰਿਹਾ।

ਪਿਛਲੇ ਸਾਲ ਅਕਤੂਬਰ ਤੋਂ ਜੀ. ਐੱਸ. ਟੀ. ਮਾਲੀਆ 1 ਲੱਖ ਕਰੋੜ ਰੁਪਏ ਤੋਂ ਪਾਰ ਬਣਿਆ ਹੋਇਆ ਹੈ। ਅਕਤੂਬਰ 2020 ਵਿਚ 105,155 ਕਰੋੜ ਰੁਪਏ, ਨਵੰਬਰ 2020 ਵਿਚ 104,963 ਕਰੋੜ ਰੁਪਏ, ਦਸੰਬਰ 2020 ਵਿਚ 115,174 ਕਰੋੜ ਰੁਪਏ ਅਤੇ ਇਸ ਸਾਲ ਜਨਵਰੀ ਵਿਚ 119,875 ਕਰੋੜ ਰੁਪਏ, ਫਰਵਰੀ ਵਿਚ 1,13143 ਕਰੋੜ ਰੁਪਏ, ਮਾਰਚ ਵਿਚ 1,23902 ਕਰੋੜ ਰੁਪਏ ਅਤੇ ਇਸ ਸਾਲ ਅਪ੍ਰੈਲ ਵਿਚ ਇਹ ਰਾਸ਼ੀ ਹੁਣ ਤੱਕ ਦੇ ਰਿਕਾਰਡ 141384 ਕਰੋੜ ਰੁਪਏ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ ਹੋਇਆ ਸੀ।


author

Sanjeev

Content Editor

Related News