ਵਾਹਨਾਂ ''ਤੇ GST ਘਟਣ ਨਾਲ ਵਧੇਗਾ ਰੁਜ਼ਗਾਰ : ਆਨੰਦ ਮਹਿੰਦਰਾ

06/27/2019 10:30:39 AM

ਮੁੰਬਈ—ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਬੁੱਧਵਾਰ ਨੂੰ ਕਿਹਾ ਕਿ ਵਾਹਨਾਂ 'ਤੇ ਜੀ.ਐੱਸ.ਟੀ. ਨਾਲ ਰੁਜ਼ਗਾਰ ਵਧਾਉਣ 'ਚ ਮਦਦ ਮਿਲੇਗੀ ਅਤੇ ਅਰਥਵਿਵਸਥਾ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਛੋਟੀਆਂ ਕੰਪਨੀਆਂ ਅਤੇ ਰੁਜ਼ਗਾਰ 'ਤੇ ਵਾਹਨ ਉਦਯੋਗ ਦਾ ਜ਼ਿਆਦਾ ਅਸਰ ਪੈਂਦਾ ਹੈ। 
ਅਜੇ ਵਾਹਨਾਂ 'ਤੇ 28 ਫੀਸਦੀ ਜੀ.ਐੱਸ.ਟੀ. ਲੱਗਦਾ ਹੈ। ਮਹਿੰਦਰਾ ਨੇ ਟਵੀਟ ਕੀਤਾ ਕਿ ਅਸੀਂ ਸਮੁੰਦਰ ਮੰਥਨ ਦੇ ਲਈ ਮੰਦਾਰ ਪਰਬੱਤ ਦੀ ਤਲਾਸ਼ ਕਰ ਰਹੇ ਹਾਂ ਤਾਂ ਜੋ ਅਰਥਵਿਵਸਥਾ 'ਚ ਕੁੱਝ ਹਲਚੱਲ ਹੋਵੇ। ਕਰਨਾ ਚਾਹੁੰਦਾ ਹਾਂ ਕਿ ਵਾਹਨ ਉਦਯੋਗ ਇਸ ਤਰ੍ਹਾਂ ਦੀ ਮਥਨੀ ਦਾ ਕੰਮ ਕਰ ਸਕਦਾ ਹੈ।
ਇਸ ਦਾ ਛੋਟੀਆਂ ਕੰਪਨੀਆਂ ਅਤੇ ਰੁਜ਼ਗਾਰ 'ਤੇ ਕਈ ਗੁਣਾ ਅਸਰ ਹੁੰਦਾ ਹੈ। ਵਾਹਨਾਂ 'ਤੇ ਜੀ.ਐੱਸ.ਟੀ. ਘਟਾਉਣ ਨਾਲ ਫਾਇਦਾ ਹੋਵੇਗਾ। ਪਤਾ ਹੋਵੇ ਕਿ ਦੇਸ਼ ਦਾ ਵਾਹਨ ਉਦਯੋਗ ਰੁਜ਼ਗਾਰ ਦੇਣ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਹੈ। ਫੇਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਸਾਬਕਾ ਪ੍ਰਮੁੱਖ ਜਾਨ ਦੇ ਪਾਲ ਨੇ ਵੀ ਵਾਹਨਾਂ 'ਤੇ ਜੀ.ਐੱਸ.ਟੀ. ਘਟਾਉਣ ਦੀ ਮੰਗ ਕੀਤੀ ਹੈ। 
ਉਨ੍ਹਾਂ ਮੁਤਾਬਕ ਵਾਹਨਾਂ 'ਤੇ ਜੀ.ਐੱਸ.ਟੀ. ਦੀ ਦਰ ਘਟਾਉਣ ਨਾਲ ਵਾਹਨ ਉਦਯੋਗ ਦੇ ਵਾਧੇ ਨੂੰ ਸਪੋਰਟ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਿੰਗ ਨੇ ਵੀ ਅਗਲੇ ਬਜਟ 'ਚ ਵਾਹਨਾਂ 'ਤੇ ਜੀ.ਐੱਸ.ਟੀ. ਘਟਾ ਕੇ 18 ਫੀਸਦੀ ਕਰਨ ਦੀ ਮੰਗ ਕੀਤੀ ਸੀ।


Aarti dhillon

Content Editor

Related News